ਖੇਡ ਮੰਤਰਾਲਾ ਨੇ ‘ਰਾਸ਼ਟਰੀ ਯੁਵਾ ਪੁਰਸਕਾਰ-2020-21’ ਲਈ 6 ਨਵੰਬਰ ਤੱਕ ਨਾਮਜ਼ਦਗੀਆਂ ਮੰਗੀਆਂ

ਜੈਤੋ, – ਕੇਂਦਰ ਸਰਕਾਰ ਨੇ ਕਿਹਾ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਨੇ ਪੋਰਟਲ https://awards.gov.in/ ਰਾਹੀਂ ਰਾਸ਼ਟਰੀ ਯੁਵਾ ਪੁਰਸਕਾਰਾਂ ਲਈ 6 ਨਵੰਬਰ ਤੱਕ 2020-21 ਲਈ ਨਾਮਜ਼ਦਗੀਆਂ ਮੰਗੀਆਂ ਹਨ। ਇਸ ਪੁਰਸਕਾਰ ਲਈ ਦਿਸ਼ਾ-ਨਿਰਦੇਸ਼ ਉਪਰੋਕਤ ਪੋਰਟਲ ‘ਤੇ ਉਪਲਬਧ ਹਨ। 

ਭਾਰਤ ਸਰਕਾਰ ਦਾ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲਾ ਹਰ ਸਾਲ 25 ਵਿਅਕਤੀਆਂ ਅਤੇ 10 ਸਵੈ-ਸੇਵੀ ਸੰਸਥਾਵਾਂ ਨੂੰ ਰਾਸ਼ਟਰੀ ਯੁਵਾ ਪੁਰਸਕਾਰ (NYA) ਪ੍ਰਦਾਨ ਕਰਦਾ ਹੈ, ਜਿਸਦਾ ਉਦੇਸ਼ ਨੌਜਵਾਨਾਂ (15 ਤੋਂ 29 ਸਾਲ ਦੀ ਉਮਰ) ਨੂੰ ਰਾਸ਼ਟਰੀ ਵਿਕਾਸ ਜਾਂ ਸਮਾਜ ਸੇਵਾ ਦੇ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਸਮਾਜ ਪ੍ਰਤੀ ਜ਼ਿੰਮੇਵਾਰ ਬਣਾਉਣ ਲਈ ਉਤਸ਼ਾਹਿਤ ਕਰਨਾ ਅਤੇ ਚੰਗੇ ਨਾਗਰਿਕ ਵਜੋਂ ਉਨ੍ਹਾਂ ਦੀ ਨਿੱਜੀ ਸਮਰੱਥਾ ਨੂੰ ਵਿਕਸਿਤ ਕਰਨਾ ਵੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਵਿਕਾਸ/ਜਾਂ ਸਮਾਜ ਸੇਵਾ ਲਈ ਨੌਜਵਾਨਾਂ ਦੇ ਨਾਲ ਕੰਮ ਕਰ ਰਹੀਆਂ ਸਵੈ-ਸੇਵੀ ਸੰਸਥਾਵਾਂ ਦੁਆਰਾ ਕੀਤੇ ਗਏ ਸ਼ਾਨਦਾਰ ਕੰਮ ਦੀ ਸ਼ਲਾਘਾ ਕਰਨਾ ਵੀ ਉਸ ਦਾ ਉਦੇਸ਼ ਹੈ। 

ਇਹ ਪੁਰਸਕਾਰ ਵਿਕਾਸ ਗਤੀਵਿਧੀਆਂ ਅਤੇ ਵੱਖ-ਵੱਖ ਖੇਤਰਾਂ ਤੇ ਸਮਾਜਿਕ ਸੇਵਾਵਾਂ ਜਿਵੇਂ ਕਿ ਸਿਹਤ, ਖੋਜ ਅਤੇ ਨਵੀਨਤਾ, ਸੱਭਿਆਚਾਰ, ਮਨੁੱਖੀ ਅਧਿਕਾਰਾਂ ਦਾ ਪ੍ਰਚਾਰ, ਕਲਾ ਅਤੇ ਸਾਹਿਤ, ਸੈਰ-ਸਪਾਟਾ, ਰਵਾਇਤੀ ਦਵਾਈ, ਸਰਗਰਮ ਨਾਗਰਿਕਤਾ, ਕਮਿਊਨਿਟੀ ਸੇਵਾ, ਖੇਡਾਂ ਅਤੇ ਅਕਾਦਮਿਕ ਉੱਤਮਤਾ ਅਤੇ ਸਮਾਰਟ ਅਧਿਆਪਨ ‘ਚ ਸ਼ਲਾਘਾਯੋਗ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ। 

ਇਸ ਐਵਾਰਡ ਵਿੱਚ ਹੇਠ ਲਿਖੀਆਂ ਚੀਜ਼ਾਂ ਨਾਲ ਸਨਮਾਨਤ ਕੀਤਾ ਜਾਂਦਾ ਹੈ

ਵਿਅਕਤੀ : ਇੱਕ ਤਮਗਾ, ਇੱਕ ਸਰਟੀਫਿਕੇਟ ਅਤੇ 1,00,000 ਰੁਪਏ ਦੀ ਇਨਾਮੀ ਰਾਸ਼ੀ।
ਸਵੈ-ਸੇਵੀ ਸੰਸਥਾ: ਇੱਕ ਤਮਗਾ, ਇੱਕ ਸਰਟੀਫਿਕੇਟ ਅਤੇ 3,00,000 ਰੁਪਏ ਦੀ ਇਨਾਮੀ ਰਾਸ਼ੀ।

Add a Comment

Your email address will not be published. Required fields are marked *