ਭੋਗਪੁਰ ਕੌਂਸਲ ਦੇ ਪ੍ਰਧਾਨ ਸਣੇ ਕਈ ਕਾਂਗਰਸੀ ਕੌਂਸਲਰ ‘ਆਪ’ ਵਿੱਚ ਸ਼ਾਮਲ

ਚੰਡੀਗੜ੍ਹ, 19 ਅਕਤੂਬਰ

ਨਗਰ ਨਿਗਮ ਚੋਣਾਂ ਤੋਂ ਪਹਿਲਾਂ ‘ਆਪ’ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਅੱਜ ਚੰਡੀਗੜ੍ਹ ਦੇ ਸੈਕਟਰ-39 ਸਥਿਤ ਪਾਰਟੀ ਦਫ਼ਤਰ ਵਿੱਚ ਪੰਜਾਬ ਦੀਆਂ ਪੰਜ ਨਗਰ ਕੌਂਸਲਾਂ ਦੇ ਦੋ ਦਰਜਨ ਤੋਂ ਵੱਧ ਕਾਂਗਰਸੀ ਕੌਂਸਲਰ ‘ਆਪ’ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ਸ੍ਰੀ ਬਰਸਟ ਨੇ ਦੱਸਿਆ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਭੋਗਪੁਰ ਕੌਂਸਲਰ ਦੇ ਪ੍ਰਧਾਨ ਸੰਜੀਵ ਅਗਰਵਾਲ ਤੇ ਉਨ੍ਹਾਂ ਦੇ ਸਾਥੀ ਕੌਂਸਲਰ ਮੰਜੂ ਅਗਰਵਾਲ, ਮਨਪ੍ਰੀਤ ਕੌਰ, ਵਿਦਵੰਤ ਕੌਰ, ਸੁਖਜੀਤ ਸਿੰਘ, ਬਲਵਿੰਦਰ ਭੰਡਾਰੀ ਤੇ ਰਾਕੇਸ਼ ਮਹਿਤਾ ਸ਼ਾਮਲ ਹਨ। ਫਿਲੌਰ ਨਗਰ ਕੌਂਸਲ ਤੋਂ ਕੌਂਸਲਰ ਹੰਸ ਪਾਲ ਸਿੰਘ, ਨਿੰਦਰ ਸੰਧੂ, ਰਾਜਵਿੰਦਰ ਕੌਰ ਭਾਰਤੀ, ਡਾਕਟਰ ਵੈਭਵ ਸ਼ਰਮਾ, ਸੁਰਿੰਦਰ ਕੈਂਟ ਤੇ ਅਰੁਣ ਸ਼ਰਮਾ ਅਤੇ ਗੋਰਾਇਆ ਕੌਂਸਲ ਤੋਂ ਹਰਮੇਸ਼ ਲਾਲ ‘ਆਪ’ ਨਾਲ ਜੁੜੇ।

ਇਸੇ ਤਰ੍ਹਾਂ ਨਗਰ ਕੌਂਸਲ ਆਦਮਪੁਰ ਤੋਂ ਕਨੂੰ ਤੇ ਸੁਰਿੰਦਰ ਪਾਲ ਮਿਲਖੀ ਰਾਮ ਤੇ ਮਾਨਸਾ ਕੌਂਸਲ ਤੋਂ ਵਿਜੈ ਕੁਮਾਰ, ਜਸਵੀਰ ਕੌਰ, ਰਾਮਪਾਲ, ਸੁਨੀਲ ਨੀਨੂੰ, ਅਮਨਦੀਪ ਸਿੰਘ, ਕ੍ਰਿਸ਼ਨਾ ਦੇਵੀ ਤੇ ਰੇਖਾ ਰਾਣੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਪੰਜਾਬ ਸੀਵਰੇਜ ਅਤੇ ਵਾਟਰ ਸਪਲਾਈ ਬੋਰਡ ਦੇ ਸਾਬਕਾ ਚੇਅਰਮੈਨ ਪਰਗਟ ਸਿੰਘ ਧੁੰਨਾ ਤੇ ਅੰਮ੍ਰਿਤਸਰ ਪੂਰਬੀ ਤੋਂ ਬਲਵਿੰਦਰ ਸਿੰਘ ਵਿੱਕੀ ਪਾਰਟੀ ਵਿੱਚ ਸ਼ਾਮਲ ਹੋਏ।

Add a Comment

Your email address will not be published. Required fields are marked *