ਫਿਲੌਰ ਦੇ MLA, SDM ਦਫ਼ਤਰ ਤੇ ਸੁਵਿਧਾ ਕੇਂਦਰਾਂ ਸਣੇ ਕੱਟੇ ਕਈਆਂ ਦੇ ਕੁਨੈਕਸ਼ਨ

ਗੋਰਾਇਆ : ਬਿਜਲੀ ਵਿਭਾਗ ਇਸ ਸਮੇਂ ਪੂਰੇ ਐਕਸ਼ਨ ਵਿੱਚ ਹੈ ਅਤੇ ਡਿਫਾਲਟਰਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰ ਰਿਹਾ ਹੈ। ਗੱਲ ਕੀਤੀ ਜਾਵੇ ਸਬ-ਡਵੀਜ਼ਨ ਪੀਐੱਸਪੀਸੀਐੱਲ ਗੁਰਾਇਆ ਅਧੀਨ ਆਉਂਦੀ ਸਬ-ਤਹਿਸੀਲ ਗੋਰਾਇਆ, ਫਿਲੌਰ, ਅੱਪਰਾ ਦੀ ਤਾਂ ਇਸ ਦੇ ਅਧੀਨ ਆਉਣ ਵਾਲੇ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਸੁਵਿਧਾ ਕੇਂਦਰਾਂ ਵੱਲ ਮਹਿਕਮੇ ਦਾ ਲੱਖਾਂ ਰੁਪਏ ਬਕਾਇਆ ਬਿਜਲੀ ਦਾ ਬਿੱਲ ਖੜ੍ਹਾ ਹੈ, ਜਿਸ ‘ਤੇ ਬੁੱਧਵਾਰ ਵਿਭਾਗ ਨੇ ਕਾਰਵਾਈ ਕਰਦਿਆਂ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਐੱਸਪੀਸੀਐੱਲ ਦਫ਼ਤਰ ਗੁਰਾਇਆ ਦੇ ਐਕਸੀਅਨ ਹਰਦੀਪ ਕੁਮਾਰ ਤੇ ਐੱਸਡੀਓ ਫਿਲੌਰ ਅਵਤਾਰ ਸਿੰਘ ਨੇ ਦੱਸਿਆ ਕਿ ਹਲਕਾ ਫਿਲੌਰ ਤੋਂ ਵਿਧਾਇਕ ਦੀ ਕੋਠੀ ਦਾ ਲੱਖਾਂ ਰੁਪਏ ਬਿਜਲੀ ਦਾ ਬਿੱਲ ਬਕਾਇਆ ਖੜ੍ਹਾ ਹੈ, ਸਬ-ਤਹਿਸੀਲ ਗੋਰਾਇਆ ਅਤੇ ਪਟਵਾਰਖਾਨੇ ਵੱਲ ਕਰੀਬ 14 ਲੱਖ ਰੁਪਏ ਦਾ ਬਿੱਲ ਬਕਾਇਆ ਖੜ੍ਹਾ ਹੈ। ਇਸ ਤੋਂ ਇਲਾਵਾ ਐੱਸਡੀਐੱਮ ਦਫ਼ਤਰ ਫਿਲੌਰ, ਤਹਿਸੀਲ ਫਿਲੌਰ, ਪਟਵਾਰਖਾਨਾ ਫਿਲੌਰ, ਜੰਗਲਾਤ ਵਿਭਾਗ ਫਿਲੌਰ, ਸੁਵਿਧਾ ਕੇਂਦਰ ਫਿਲੌਰ ਅਤੇ ਹਲਕਾ ਫਿਲੌਰ ਦੇ 8 ਤੋਂ 10 ਸਰਕਾਰੀ ਸਕੂਲਾਂ ਵੱਲ ਬਿਜਲੀ ਦਾ ਬਿੱਲ ਬਕਾਇਆ ਖੜ੍ਹਾ ਹੈ, ਜਿਨ੍ਹਾਂ ਵੱਲੋਂ ਬਿੱਲ ਨਹੀਂ ਭਰੇ ਜਾ ਰਹੇ, ਜਿਸ ‘ਤੇ ਕਾਰਵਾਈ ਕਰਦਿਆਂ ਇਨ੍ਹਾਂ ਸਾਰੇ ਦਫ਼ਤਰਾਂ ਅਤੇ ਸਕੂਲਾਂ ਦੇ ਬਿਜਲੀ ਕੁਨੈਕਸ਼ਨ ਵਿਭਾਗ ਵੱਲੋਂ ਕੱਟ ਦਿੱਤੇ ਗਏ ਹਨ।

Add a Comment

Your email address will not be published. Required fields are marked *