ਯੂਗਾਂਡਾ ‘ਚ ਇਬੋਲਾ ਨਾਲ 44 ਲੋਕਾਂ ਦੀ ਮੌਤ: WHO ਮੁਖੀ ਨੇ ਦਿੱਤੀ ਜਾਣਕਾਰੀ

ਕੰਪਾਲਾ : ਪੂਰਬੀ ਅਫ਼ਰੀਕੀ ਦੇਸ਼ ਯੂਗਾਂਡਾ ‘ਚ ਇਬੋਲਾ ਦੇ ਪ੍ਰਕੋਪ ਨਾਲ 44 ਲੋਕਾਂ ਦੀ ਮੌਤ ਹੋ ਗਈ ਹੈ, ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਮੁਖੀ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਬੁੱਧਵਾਰ ਨੂੰ ਕਿਹਾ। ਟੇਡਰੋਸ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ‘ਚ ਕਿਹਾ, “ਕੁਲ ਮਿਲਾ ਕੇ ਹੁਣ ਤੱਕ 60 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 44 ਮੌਤਾਂ ਦੇ ਨਾਲ 20 ਸੰਭਾਵਿਤ ਮਾਮਲੇ ਹਨ ਤੇ 25 ਲੋਕ ਠੀਕ ਹੋਏ ਹਨ। ਅਸੀਂ ਚਿੰਤਤ ਹਾਂ ਕਿ ਪ੍ਰਭਾਵਿਤ ਭਾਈਚਾਰਿਆਂ ਵਿੱਚ ਫੈਲਣਾ ਅਤੇ ਸੰਪਰਕ ਹੋਰ ਵਿਆਪਕ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਸਤੰਬਰ ਦੇ ਅੰਤ ਵਿੱਚ ਯੂਗਾਂਡਾ ਦੇ ਅਧਿਕਾਰੀਆਂ ਨੇ ਲਾਗ ਨਾਲ 21 ਮੌਤਾਂ ਦੀ ਰਿਪੋਰਟ ਕੀਤੀ ਸੀ। ਜ਼ਿਕਰਯੋਗ ਹੈ ਕਿ ਸਾਲ 2000 ‘ਚ ਇਨਫੈਕਸ਼ਨ ਦੇ ਸਭ ਤੋਂ ਵੱਧ 425 ਮਾਮਲੇ ਸਾਹਮਣੇ ਆਏ ਸਨ ਤੇ 224 ਲੋਕਾਂ ਦੀ ਮੌਤ ਹੋ ਗਈ ਸੀ।

Add a Comment

Your email address will not be published. Required fields are marked *