ਅਦਾਕਾਰਾ ਮਾਧੁਰੀ ਦੀਕਸ਼ਿਤ ਲਈ ਪਤੀ ਸ਼੍ਰੀਰਾਮ ਨੇਨੇ ਨੇ ਲਿਖੀ ਰੋਮਾਂਟਿਕ ਪੋਸਟ

ਮੁੰਬਈ : ​​ਮਾਧੁਰੀ ਦੀਕਸ਼ਿਤ ਉਹ ਬਾਲੀਵੁੱਡ ਅਦਾਕਾਰਾ ਹੈ, ਜਿਸ ਨੇ 90 ਦੇ ਦਹਾਕੇ ਤੋਂ ਹੁਣ ਤੱਕ ਆਪਣੀ ਛਾਪ ਛੱਡੀ ਹੈ। ਮਾਧੁਰੀ ਨੇ ਬੀਤੇ ਦਿਨੀਂ ਯਾਨੀਕਿ 17 ਅਕਤੂਬਰ ਨੂੰ ਆਪਣੇ ਵਿਆਹ ਦੀ 23ਵੀਂ ਵਰ੍ਹੇਗੰਢ ਮਨਾਈ। ਇਸ ਖ਼ਾਸ ਮੌਕੇ ‘ਤੇ ਉਨ੍ਹਾਂ ਦੇ ਪਤੀ ਅਤੇ ਡਾਕਟਰ ਸ਼੍ਰੀਰਾਮ ਨੇਨੇ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ। 
ਦੱਸ ਦਈਏ ਕਿ ਸਾਲ 1999 ‘ਚ ਜਦੋਂ ਮਾਧੁਰੀ ਦੀਕਸ਼ਿਤ ਆਪਣੇ ਕਰੀਅਰ ਦੇ ਸਿਖਰ ‘ਤੇ ਸੀ, ਉਨ੍ਹਾਂ ਨੇ ਡਾਕਟਰ ਸ਼੍ਰੀਰਾਮ ਮਾਧਵ ਨੇਨੇ ਨਾਲ ਵਿਆਹ ਕਰਵਾ ਲਿਆ। ਵਿਆਹ ਦੇ 23 ਸਾਲ ਬਾਅਦ ਵੀ ਮਾਧੁਰੀ ਪਤੀ ਸ਼੍ਰੀਰਾਮ ਨੇਨੇ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹੈ। ਇਸ ਦੌਰਾਨ 23ਵੀਂ ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਸ਼੍ਰੀਰਾਮ ਨੇਨੇ ਨੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਆਪਣੀ ਖੂਬਸੂਰਤ ਪਤਨੀ ਲਈ ਇਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ। ਨੇਨੇ ਦੀ ਇਸ ਪੋਸਟ ‘ਚ ਤੁਸੀਂ ਮਾਧੁਰੀ ਅਤੇ ਉਨ੍ਹਾਂ ਦੀ ਤਸਵੀਰ ਦੇਖ ਸਕਦੇ ਹੋ। 

ਡਾਕਟਰ ਸ਼੍ਰੀਰਾਮ ਨੇਨੇ ਨੇ ਤਸਵੀਰ ਦੇ ਕੈਪਸ਼ਨ ‘ਚ ਮਾਧੁਰੀ ਲਈ ਲਿਖਿਆ ਹੈ, ”ਪਿਆਰ ਦਾ ਮਤਲਬ ਹੈ ਦੋ ਜਿਸਮ ਇੱਕ ਜਾਨ। ਮੇਰੀ ਸੋਹਣੀ ਪਤਨੀ, ਮੇਰਾ ਦਿਲ, ਮੇਰੀ ਰੂਹ ਅਤੇ ਮੇਰੀ ਜ਼ਿੰਦਗੀ ਨੂੰ ਵਿਆਹ ਦੀ 23ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ। ਹਰ ਸਾਲ ਤੁਹਾਡੇ ਲਈ ਪਿਆਰ ਮੇਰੇ ਦਿਲ ‘ਚ ਵਧਦਾ ਰਹੇ ਕਿਉਂਕਿ ਅਸੀਂ ਦੋਵੇਂ ਜੀਵਨ ਦੇ ਇਸ ਰਸਤੇ ‘ਤੇ ਇਕੱਠੇ ਚੱਲ ਰਹੇ ਹਾਂ। ਮੈਂ ਤੁਹਾਡਾ ਅਤੇ ਇਸ ਜੀਵਨ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਜਿਸ ਨੇ ਸਾਨੂੰ ਦੋਵਾਂ ਨੂੰ ਇਕੱਠੇ ਕੀਤਾ ਹੈ।” ਇਸ ਰੋਮਾਂਟਿਕ ਅੰਦਾਜ਼ ‘ਚ ਨੇਨੇ ਨੇ ਮਾਧੁਰੀ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ।

ਦੱਸਣਯੋਗ ਹੈ ਕਿ ਹਾਲ ਹੀ ‘ਚ ਮਾਧੁਰੀ ਦੀਕਸ਼ਿਤ ਦੀ ਫ਼ਿਲਮ ‘ਮਜ਼ਾ ਮਾ’ ਰਿਲੀਜ਼ ਹੋਈ ਸੀ। ਮਾਧੁਰੀ ਦੀਕਸ਼ਿਤ ਦੀ ਇਸ ਫ਼ਿਲਮ ਦੀ ਆਨਲਾਈਨ ਸਟ੍ਰੀਮਿੰਗ OTT ਪਲੇਟਫਾਰਮ Amazon Prime Video ‘ਤੇ ਕੀਤੀ ਗਈ ਹੈ।

Add a Comment

Your email address will not be published. Required fields are marked *