ਭਵਾਨੀਗੜ੍ਹ ਦੇ ਜਲਾਣ ਪਿੰਡ ਦੀਆਂ ਦੋ ਨੂੰਹਾਂ ਨੇ ਆਸਟ੍ਰੇਲੀਆ ’ਚ ਕਰਵਾਈ ਬੱਲੇ-ਬੱਲੇ

ਭਵਾਨੀਗੜ੍ਹ : ਬਲਾਕ ਭਵਾਨੀਗੜ੍ਹ ਦੇ ਪਿੰਡ ਜਲਾਣ ਵਾਸੀ ਕੇਵਲ ਸਿੰਘ ਜਲਾਣ ਦੀਆਂ ਦੋ ਨੂੰਹਾਂ ਬੀਬਾ ਸਿਮਰਜੀਤ ਕੌਰ ਤੂਰ ਐਡੀਲੇਡ ਸਾਊਥ ਆਸਟ੍ਰੇਲੀਆ ਤੋਂ ਅਤੇ ਬੀਬਾ ਸਮਿੰਦਰ ਕੌਰ ਤੂਰ ਨੇ ਇਨਫੀਲਡ ਤੋਂ ਟੋਰੈਂਸ ਲੇਬਰ ਪਾਰਟੀ ਦੀ ਸਟੇਟ ਕਨਵੈਨਸ਼ਨ ਡੈਲੀਗੇਟ ਦੀ ਹੋਈ ਚੋਣ ‘ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਪ੍ਰਾਪਤੀ ‘ਤੇ ਪਿੰਡ ਜਲਾਣ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਕੇਵਲ ਸਿੰਘ ਤੂਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਤੇ ਨੂੰਹਾਂ ਲੰਮੇ ਸਮੇਂ ਤੋਂ ਹੀ ਆਸਟ੍ਰੇਲੀਆ ‘ਚ ਰਹਿੰਦੇ ਹਨ ਤੇ ਉੱਥੇ ਪੀ. ਆਰ. ਹਨ। ਸਿਮਰਜੀਤ ਕੌਰ ਤੇ ਸਮਿੰਦਰ ਕੌਰ 22 ਅਕਤੂਬਰ ਨੂੰ ਲੇਬਰ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ‘ਚ ਹਿੱਸਾ ਲੈਣ ਲਈ ਪੁੱਜਣਗੀਆਂ ਅਤੇ ਇੰਨਫੀਲਡ, ਟੋਰੈਂਸ ਇਲਾਕੇ ਦੀ ਅਗਵਾਈ ਕਰਨਗੀਆਂ। ਦੋਵੇਂ ਤੂਰ ਬੀਬੀਆਂ ਦੀ ਜਿੱਤ ‘ਤੇ ਤੂਰ ਪਰਿਵਾਰ ਨੂੰ ਦੇਸ਼-ਵਿਦੇਸ਼ ਤੋਂ ਸਭਨਾਂ ਵਲੋਂ ਵਧਾਈਆਂ ਮਿਲ ਰਹੀਆਂ ਹਨ। ਤੂਰ ਪਰਿਵਾਰ ਪੰਜਾਬ ਦੇ ਸੰਗਰੂਰ ਸ਼ਹਿਰ ਨਾਲ ਸੰਬੰਧਿਤ ਹੈ। ਰੱਸਲ ਵਾਟਲੇ ਮੈਂਬਰ ਲੈਜਿਸਲੇਟਿਵ ਕੌਂਸਲ ਅਤੇ ਕੁਮਾਰ ਮੋਨਿਕਾ ਵਲੋਂ ਉਨ੍ਹਾਂ ਨੂੰ ਜਿੱਤਣ ‘ਤੇ ਵਧਾਈ ਦਿੱਤੀ ਗਈ।

Add a Comment

Your email address will not be published. Required fields are marked *