ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਨਫ਼ਰਤ ਕਰਨ ਵਾਲਿਆਂ ਦੇ ਨਾਂ ’ਤੇ ਕੀਤਾ ਟਵੀਟ

ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਦਾ ਨਾਂ ਅਸ਼ਲੀਲ ਵੀਡੀਓ ਮਾਮਲੇ ’ਚ ਜੁੜੇ ਹੋਣ ਤੋਂ ਬਾਅਦ ਤੋਂ ਹੀ ਟ੍ਰੋਲਿੰਗ ਦਾ ਸਾਹਮਣਾ ਕਰ ਰਹੇ ਹਨ। ਅਸ਼ਲੀਲ ਵੀਡੀਓ ਮਾਮਲੇ ’ਚ ਜ਼ਮਾਨਤ ਮਿਲਣ ਦੇ ਇਕ ਸਾਲ ਬਾਅਦ ਰਾਜ ਕੁੰਦਰਾ ਫ਼ਿਰ ਤੋਂ ਟਵਿਟਰ ’ਤੇ ਸਰਗਰਮ ਹਨ। ਉਹ ਅਕਸਰ ਟਵਿੱਟਰ ਰਾਹੀਂ ਨਫ਼ਰਤ ਕਰਨ ਵਾਲਿਆਂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹਨ। ਹੁਣ ਇਕ ਵਾਰ ਫ਼ਿਰ ਉਨ੍ਹਾਂ ਨੇ ਨਫ਼ਰਤ ਕਰਨ ਵਾਲਿਆਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਅੱਜ ਕੱਲ੍ਹ ਕਿੱਥੇ ਗਾਇਬ ਹਨ।

ਦਰਅਸਲ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਜ ਕੁੰਦਰਾ ਨੂੰ ਜਦੋਂ ਵੀ ਦੇਖਿਆ ਜਾਂਦਾ ਹੈ, ਤਾਂ ਕਦੇ-ਕਦੇ ਉਹ ਹੂਡੀ, ਮਾਸਕ ਪਹਿਨ ਕੇ ਆਪਣਾ ਚਿਹਰਾ ਲੁਕਾਉਂਦੇ ਨਜ਼ਰ ਆਉਂਦੇ ਹਨ। ਇਨ੍ਹਾਂ ਕਾਰਨਾਂ ਕਰਕੇ ਰਾਜ ਕੁੰਦਰਾ ਨੂੰ ਹਰ ਰੋਜ਼ ਟ੍ਰੋਲਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹੁਣ ਇਸ ਬਾਰੇ ਉਨ੍ਹਾਂ ਨੇ ਨਫ਼ਰਤ ਕਰਨ ਵਾਲਿਆਂ ਨੂੰ ਜਵਾਬ ਦਿੱਤਾ। ਰਾਜ ਕੁੰਦਰਾ ਨੇ ਟਵੀਟ ਕਰ ਕੇ ਲਿਖਿਆ ਕਿ ‘ਟਰੋਲ, ਤੁਸੀਂ ਸਾਰੇ ਹੌਲੀ ਹੌਲੀ ਕਿੱਥੇ ਗਾਇਬ ਹੋ ਰਹੇ ਹੋ, ਕਿਰਪਾ ਕਰਕੇ ਮੈਨੂੰ ਛੱਡ ਕੇ ਨਾ ਜਾਓ।’ ਇਸ ਦੇ ਨਾਲ ਉਨ੍ਹਾਂ ਨੇ ਫਾਈਰ ਦਾ ਈਮੋਜੀ ਵੀ ਲਗਾਇਆ ਹੈ।

ਅਸ਼ਲੀਲ ਵੀਡੀਓ ਮਾਮਲੇ ’ਚ ਉਸਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਸਨੂੰ ਪੁਲਸ ਨੇ ਜੁਲਾਈ 2021 ’ਚ ਗ੍ਰਿਫ਼ਤਾਰ ਕੀਤਾ ਸੀ। ਰਾਜ ਕੁੰਦਰਾ ਨੂੰ 20 ਸਤੰਬਰ 2021 ਨੂੰ ਜ਼ਮਾਨਤ ਮਿਲ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਸਾਲ ਪੂਰਾ ਹੋਣ ’ਤੇ ਟਵੀਟ ਕਰਕੇ ਇਸ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਉਸ ਨੇ ਲਿਖਿਆ ਸੀ ਕਿ ‘ਆਰਥਰ ਰੋਡ ਜੇਲ੍ਹ ਤੋਂ ਬਾਹਰ ਆਏ ਨੂੰ ਇਕ ਸਾਲ ਹੋ ਗਿਆ ਹੈ। ਸਮੇਂ-ਸਮੇਂ ਦੀ ਗੱਲ ਹੈ, ਇਨਸਾਫ਼ ਜ਼ਰੂਰ ਮਿਲੇਗਾ। ਜਲਦੀ ਹੀ ਸੱਚ ਸਾਹਮਣੇ ਆਵੇਗਾ! ਸ਼ੁਭਚਿੰਤਕਾਂ ਦਾ ਧੰਨਵਾਦ ਅਤੇ ਮੈਨੂੰ ਮਜ਼ਬੂਤ ​​ਬਣਾਉਣ ਲਈ ਟ੍ਰੋਲ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ।’

Add a Comment

Your email address will not be published. Required fields are marked *