ਤਰਨਤਾਰਨ ‘ਚ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਦੇ ਜਵਾਨਾਂ ਨੇ ਚਲਾਈਆਂ ਗੋਲੀਆਂ

ਤਰਨਤਾਰਨ : ਪਾਕਿਸਤਾਨੀ ਡਰੋਨ ਵੱਲੋਂ ਬੀਤੀ ਰਾਤ ਇਕ ਵਾਰ ਫਿਰ ਭਾਰਤੀ ਖੇਤਰ ‘ਚ ਦਸਤਕ ਦਿੱਤੀ ਗਈ ਹੈ। ਇਸ ਡਰੋਨ ਦੀ ਦਸਤਕ ਤੋਂ ਬਾਅਦ ਬੀ. ਐੱਸ. ਐੱਫ. ਵੱਲੋਂ ਕਰੀਬ ਇੱਕ ਦਰਜਨ ਰਾਊਂਡ ਫਾਇਰਿੰਗ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਤਸਕਰ ਅਤੇ ਆਈ. ਐੱਸ. ਆਈ. ਵੱਲੋਂ ਭਾਰਤ ਦਾ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਡਰੋਨ ਰਹੀ ਹਥਿਆਰ, ਨਸ਼ੀਲੇ ਪਦਾਰਥ ਅਤੇ ਵਿਸਫੋਟਕ ਸਮੱਗਰੀ ਦੀਆਂ ਖ਼ੇਪਾਂ ਭੇਜਣ ਲਈ ਆਏ ਦਿਨ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਪੈਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਵਿਖੇ ਬੀ. ਓ. ਪੀ ਕਲਸ ਦੇ ਪਿੱਲਰ ਨੰਬਰ 152/11 ਰਾਹੀਂ ਬੀਤੀ ਰਾਤ ਕਰੀਬ 12 ਵਜੇ ਪਾਕਿਸਤਾਨੀ ਡਰੋਨ ਵੱਲੋਂ ਦਸਤਕ ਦਿੱਤੀ ਗਈ।

ਡਰੋਨ ਦੀ ਆਵਾਜ਼ ਸੁਣ ਸਰਹੱਦ ‘ਤੇ ਤਾਇਨਾਤ ਬੀ. ਐੱਸ. ਐੱਫ. 103 ਬਟਾਲੀਅਨ ਦੇ ਜਵਾਨਾਂ ਵੱਲੋਂ ਹਰਕਤ ‘ਚ ਆਉਂਦੇ ਹੋਏ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਕਰੀਬ ਇੱਕ ਦਰਜਨ ਰਾਊਂਡ ਫਾਇਰਿੰਗ ਕਰਨ ਦੌਰਾਨ 5 ਮਿੰਟ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ। ਇਲਾਕਾ ਪੁਲਸ ਅਤੇ ਬੀ. ਐੱਸ. ਐੱਫ. ਵੱਲੋਂ ਮੰਗਲਵਾਰ ਸਵੇਰੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

Add a Comment

Your email address will not be published. Required fields are marked *