ਕੇਕ ਦਾ ਆਨੰਦ ਲੈ ਰਿਹਾ ਭਾਰਤੀ ਸਿੰਘ ਦਾ ਪੁੱਤਰ ‘ਗੋਲਾ’, ਦੋਵਾਂ ਦੀ ਟਵੀਨਿੰਗ ਨੇ ਲਗਾਏ ਚਾਰ-ਚੰਨ
![](http://mehakewattan.com/wp-content/uploads/2022/10/13_39_202208938ayush12345678901234-ll.jpg)
ਮੁੰਬਈ- ਕਾਮੇਡੀਅਨ ਭਾਰਤੀ ਸਿੰਘ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਭਾਰਤੀ ਅਕਸਰ ਆਪਣੀਆਂ ਮਸਤੀ ਭਰੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਸਾਲ ਮਾਂ ਬਣੀ ਭਾਰਤੀ ਸਿੰਘ ਨੇ ਆਪਣੇ ਪੁੱਤਰ ਨਾਲ ਖੂਬ ਸਮਾਂ ਬਿਤਾਇਆ ਹੈ।
ਇਸ ਦੇ ਨਾਲ ਹਾਲ ਹੀ ’ਚ ਭਾਰਤੀ ਅਤੇ ਪੁੱਤਰ ਗੋਲਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦਰਅਸਲ ਭਾਰਤੀ ਦੀ ਪੁੱਤਰ 6 ਮਹੀਨੇ ਦਾ ਹੋ ਗਿਆ ਹੈ, ਅਜਿਹੇ ’ਚ ਕਾਮੇਡੀਅਨ ਨੇ ਕੇਕ ਕੱਟ ਕੇ ਇਸ ਖ਼ਾਸ ਦਿਨ ਦਾ ਜਸ਼ਨ ਮਨਾਇਆ।ਇਨ੍ਹਾਂ ਤਾਜ਼ਾ ਤਸਵੀਰਾਂ ’ਚ ਮਾਂ-ਪੁੱਤਰ ਕੇਕ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਜਸ਼ਨ ਦੀਆਂ ਇਨ੍ਹਾਂ ਤਸਵੀਰਾਂ ’ਚ ਮਾਂ-ਪੁੱਤਰ ਦੀ ਜੋੜੀ ਨੇ ਬੀਨ ਰੰਗ ਦੇ ਕੱਪੜੇ ਪਾਏ ਹੋਏ ਹਨ। ਜਿੱਥੇ ਭਾਰਤੀ ਫਲੋਰਲ ਪ੍ਰਿੰਟ ਦੇ ਨਾਲ ਸੰਤਰੀ ਸੂਟ ’ਚ ਸਟਾਈਲਿਸ਼ ਲੱਗ ਰਹੀ ਹੈ।
ਇਸ ਦੇ ਨਾਲ ਹੀ ਗੋਲਾ ਵੀ ਆਰੇਂਜ ਕਲਰ ਦੇ ਕੁੜਤੇ ’ਚ ਕਾਫ਼ੀ ਕਿਊਟ ਲੱਗ ਰਿਹਾ ਸੀ। ਤਸਵੀਰ ’ਚ ਗੋਲਾ ਆਪਣੇ ਜਨਮਦਿਨ ਦਾ ਕੇਕ ਨੂੰ ਦੇਖ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)