2 ਹਜ਼ਾਰ ਰੁਪਏ ਦੀ ਲਾਟਰੀ ‘ਚ ਜਿੱਤਿਆ 28 ਕਰੋੜ ਦਾ ਘਰ

ਨਵੀਂ ਦਿੱਲੀ – ਲੀਸੇਸਟਰਸ਼ਾਇਰ (ਯੂ.ਕੇ.) ਦੇ ਰਹਿਣ ਵਾਲੇ 58 ਸਾਲਾ ਉੱਤਮ ਪਰਮਾਰ ਨੇ ਲੱਕੀ ਡਰਾਅ ‘ਚ 2 ਹਜ਼ਾਰ ਰੁਪਏ ਦਾ ਸੱਟਾ ਲਗਾ ਕੇ 28 ਕਰੋੜ ਰੁਪਏ ਦਾ ਆਲੀਸ਼ਾਨ ਘਰ ਜਿੱਤ ਲਿਆ ਪਰ ਹੁਣ ਉਹ ਇਸ ਘਰ ਨੂੰ 56 ਦਿਨਾਂ ਬਾਅਦ 37 ਕਰੋੜ ਰੁਪਏ ‘ਚ ਵੇਚਣ ਜਾ ਰਿਹਾ ਹੈ। ਯਾਨੀ 9 ਕਰੋੜ ਰੁਪਏ ਦੇ ਲਾਭ ਨਾਲ ਉਹ ਇਹ ਵੇਚਣ ਬਾਰੇ ਸੋਚ ਰਿਹਾ ਹੈ। ਆਓ ਜਾਣਦੇ ਹਾਂ ਕਿਵੇਂ ਚਮਕੀ ਇਸ ਵਿਅਕਤੀ ਦੀ ਕਿਸਮਤ।

ਜਾਣਕਾਰੀ ਮੁਤਾਬਕ 58 ਸਾਲਾ ਉੱਤਮ ਪਰਮਾਰ ਪਤਨੀ ਰੌਕੀ ਅਤੇ ਬੇਟੇ ਆਰੋਨ ਨਾਲ ਲੀਸੇਸਟਰਸ਼ਾਇਰ (ਯੂ.ਕੇ.) ਵਿੱਚ ਰਹਿੰਦਾ ਹੈ। ਉਸ ਨੇ ‘ਓਮੇਜ਼ ਮਿਲੀਅਨ ਪਾਊਂਡ ਹਾਊਸ ਡਰਾਅ’ ਤਹਿਤ ਜੁਲਾਈ ‘ਚ 4 ਬੈੱਡਰੂਮ ਵਾਲਾ ਘਰ ਜਿੱਤਿਆ ਸੀ। ਉਸ ਦੇ ਸਾਰੇ ਨੰਬਰ ਡਰਾਅ ਦੇ ਤਹਿਤ ਮੇਲ ਖਾ ਗਏ ਸਨ, ਪਰ ਡਰਾਅ ਜਿੱਤਣ ਤੋਂ ਬਾਅਦ ਵੀ, ਉਹ ਬਹੁਤ ਦੇਰ ਤੱਕ ਵਿਸ਼ਵਾਸ ਨਹੀਂ ਕਰ ਸਕਿਆ। ਇਸ ਤੋਂ ਬਾਅਦ ਉੱਤਮ ਨੇ ਆਪਣੇ ਬੇਟੇ ਕੋਲੋਂ ਨੰਬਰ ਚੈੱਕ ਕਰਵਾਇਆ। ਹਾਰੂਨ ਨੇ ਵੀ ਨੰਬਰ ਚੈੱਕ ਕਰਕੇ ਜਿੱਤ ਦੀ ਪੁਸ਼ਟੀ ਕੀਤੀ। ਪਰ ਉੱਤਮ ਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਸੀ। ਜਦੋਂ ਓਮੇਜ਼ ਦੇ ਅਧਿਕਾਰੀ ਉਸ ਦੇ ਘਰ ਆਏ ਅਤੇ ਇਸ ਦੀ ਜਾਣਕਾਰੀ ਦਿੱਤੀ ਤਾਂ ਫਿਰ ਉਸ ਨੂੰ ਭਰੋਸਾ ਹੋ ਗਿਆ।

28 ਕਰੋੜ ਵਾਲੇ ਘਰ ਦੀ ਖ਼ਾਸੀਅਤ

ਉੱਤਮ ਨੇ ਜੋ ਘਰ ਜਿੱਤਿਆ ਉਹ ਯੂਕੇ ਦੇ ਕਾਰਨਵਾਲ ਵਿੱਚ ਹੈ। 4200 ਵਰਗ ਫੁੱਟ ‘ਚ ਫੈਲਿਆ ਇਹ ਘਰ ਕਈ ਆਧੁਨਿਕ ਸਹੂਲਤਾਂ ਨਾਲ ਲੈਸ ਹੈ, ਇਸ ਘਰ ‘ਚ ਬਾਥਟਬ ਹੈ ਅਤੇ ਬਾਹਰੋਂ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਬਾਹਰ ਦਾ ਦ੍ਰਿਸ਼ ਸਾਢੇ ਪੰਜ ਏਕੜ ਵਿੱਚ ਫੈਲਿਆ ਹੋਇਆ ਹੈ। ਉੱਤਮ ਨੇ ਇਸ ਡਰਾਅ ‘ਚ ਪਹਿਲਾਂ ਵੀ ਆਪਣੀ ਕਿਸਮਤ ਅਜ਼ਮਾਈ ਸੀ ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ। ਜਾਣਕਾਰੀ ਮੁਤਾਬਕ ਉੱਤਮ ਇਸ ਘਰ ਨੂੰ ਕਿਰਾਏ ਲਈ ਦੇ ਕੇ ਵੀ ਆਰਾਮ ਨਾਲ 15-20 ਲੱਖ ਰੁਪਏ ਮਹੀਨਾ ਕਮਾ ਸਕਦਾ ਹੈ। ਇਸ ਤੋਂ ਇਲਾਵਾ ਉਸ ਕੋਲ ਇਸ ਨੂੰ ਵੇਚਣ ਦਾ ਵੀ ਵਿਕਲਪ ਹੈ। ਉੱਤਮ ਪੇਸ਼ੇ ਤੋਂ ਓਪਰੇਸ਼ਨ ਮੈਨੇਜਰ ਹੈ ਅਤੇ ਐਲਪਸ ਐਲਪਾਈਨ ਵਿੱਚ ਕੰਮ ਕਰਦਾ ਹੈ। ਉਸਦੀ ਪਤਨੀ ਰਾਕੀ ਖੇਤਰੀ ਪੁਲਿਸ ਅਥਾਰਟੀ ਵਿੱਚ ਕੰਮ ਕਰਦੀ ਹੈ। ਬੇਟਾ ਆਰੋਨ ਲੰਡਨ ਵਿੱਚ ਰਹਿੰਦਾ ਹੈ ਅਤੇ ਇੱਕ ਬੀਮਾ ਫਰਮ ਵਿੱਚ ਸੀਨੀਅਰ ਮੈਨੇਜਰ ਵਜੋਂ ਕੰਮ ਕਰ ਰਿਹਾ ਹੈ।

Add a Comment

Your email address will not be published. Required fields are marked *