ਮਣੀਪੁਰ ਸਰਕਾਰ ਦਾ ਵੱਡਾ ਫ਼ੈਸਲਾ, 4 ਤੋਂ ਵੱਧ ਬੱਚੇ ਹੋਣ ’ਤੇ ਨਹੀਂ ਮਿਲੇਗਾ ਸਰਕਾਰੀ ਯੋਜਨਾਵਾਂ ਦਾ ਲਾਭ

ਮਣੀਪੁਰ- ਮਣੀਪੁਰ ਸਰਕਾਰ ਨੇ ਆਬਾਦੀ ਕੰਟਰੋਲ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਸੂਬਾਈ ਕੈਬਨਿਟ ਨੇ ਇਕ ਆਰਡੀਨੈਂਸ ਪਾਸ ਕੀਤਾ ਹੈ, ਜਿਸ ਦੇ ਤਹਿਤ 4 ਤੋਂ ਵੱਧ ਬੱਚੇ ਪੈਦਾ ਹੋਣ ’ਤੇ ਪਰਿਵਾਰ ਨੂੰ ਸਰਕਾਰੀ ਯੋਜਨਾਵਾਂ ਤੋਂ ਬਾਹਰ ਰੱਖਿਆ ਜਾਵੇਗਾ। ਮਣੀਪੁਰ ਸੂਬਾ ਆਬਾਦੀ ਕਮਿਸ਼ਨ ਤਹਿਤ ਇਕ ਵਾਰ ਫ਼ੈਸਲਾ ਲਾਗੂ ਹੋਣ ਮਗਰੋਂ ਜੇਕਰ ਕਿਸੇ ਜੋੜੇ ਦੇ ਚਾਰ ਤੋਂ ਵੱਧ ਬੱਚੇ ਹਨ, ਤਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਸਰਕਾਰੀ ਯੋਜਨਾ ਦਾ ਲਾਭ ਪ੍ਰਦਾਨ ਨਹੀਂ ਕੀਤਾ ਜਾਵੇਗਾ। ਸੂਬਾ ਵਿਧਾਨ ਸਭਾ ਨੇ ਪਹਿਲਾਂ ਸਾਰਿਆਂ ਦੀ ਸਹਿਮਤੀ ਨਾਲ ਸੂਬੇ ’ਚ ਆਬਾਦੀ ਕਮਿਸ਼ਨ ਸਥਾਪਤ ਕਰਨ ਲਈ ਇਕ ਨਿੱਜੀ ਮੈਂਬਰ ਦੇ ਪ੍ਰਸਤਾਵ ਨੂੰ ਅਪਣਾਇਆ ਸੀ।

ਦੱਸ ਦੇਈਏ ਕਿ 2011 ਦੀ ਮਰਦਮਸ਼ੁਮਾਰੀ ਮੁਤਾਬਕ ਮਣੀਪੁਰ ਦੀ ਆਬਾਦੀ 28.56 ਲੱਖ ਹੈ। 2001 ਵਿਚ ਇਹ 22.93 ਲੱਖ ਸੀ। ਇਸ ਤੋਂ ਪਹਿਲਾਂ ਗੁਆਂਢੀ ਆਸਾਮ ਨੇ 1 ਜਨਵਰੀ, 2021 ਨੂੰ ਜਾਂ ਇਸ ਤੋਂ ਬਾਅਦ ਇਕੱਲੇ ਜਾਂ ਮਲਟੀਪਲ ਸਹਿਭਾਗੀਆਂ ਦੇ ਦੋ ਤੋਂ ਵੱਧ ਬੱਚਿਆਂ ਵਾਲੇ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਨੌਕਰੀਆਂ ਤੋਂ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਸੀ।

Add a Comment

Your email address will not be published. Required fields are marked *