ਅੰਮਿ੍ਤਸਰ ਦੇ ਨੌਜਵਾਨ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ

ਲੰਡਨ, 14 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅੰਮਿ੍ਤਸਰ ਦੇ ਨੌਜਵਾਨ ਸੁਖਪ੍ਰੀਤ ਸਿੰਘ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਸੁਖਪ੍ਰੀਤ ਸਿੰਘ ਸ਼ੁੱਕਰਵਾਰ ਸਵੇਰੇ ਐਮ-1 ਜਰਨੈਲੀ ਸੜਕ ‘ਤੇ ਵੈਨ ਚਲਾ ਰਿਹਾ ਸੀ, ਜਿਸ ਦੌਰਾਨ ਅਚਾਨਕ ਇਕ ਕਰੇਨ ਨਾਲ ਟੱਕਰ ਹੋ ਗਈ | ਹਾਦਸੇ ਦੌਰਾਨ ਸੁਖਪ੍ਰੀਤ ਮਕੇ ‘ਤੇ ਹੀ ਦਮ ਤੋੜ ਗਿਆ, ਜਦਕਿ ਵੈਨ ‘ਚ ਸਵਾਰ ਸਹਾਇਕ ਨੂੰ ਮਾਮੂਲੀ ਸੱਟਾਂ ਲੱਗੀਆਂ | ਪੁਲਿਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ | ਅੰਮਿ੍ਤਸਰ ਦਾ ਜੰਮਪਲ ਸੁਖਪ੍ਰੀਤ ਸਿੰਘ ਬੀਤੇ ਕਈ ਵਰਿਆਂ ਤੋਂ ਇੰਗਲੈਂਡ ਦੇ ਵੱਖ-ਵੱਖ ਟੀ.ਵੀ. ਚੈਨਲਾਂ ਲਈ ਬਤੌਰ ਕੈਮਰਾਮੈਨ ਵੀ ਕੰਮ ਕਰ ਰਿਹਾ ਸੀ | ਉਹ ਆਪਣੇ ਪਿੱਛੇ ਪਤਨੀ ਤੇ ਇਕ ਬੇਟਾ ਛੱਡ ਗਿਆ |

Add a Comment

Your email address will not be published. Required fields are marked *