ਕੈਮਰਾਮੈਨਜ਼ ਵੱਲੋਂ ਬਜ਼ੁਰਗਾਂ ਨੂੰ ਧੱਕਾ ਦੇਣ ਦੇ ਭੜਕੀ ਕਿਆਰਾ ਅਡਵਾਨੀ

ਕਿਆਰਾ ਅਡਵਾਨੀ ਬਾਲੀਵੁੱਡ ਦੀਆਂ ਖ਼ੂਬਸੂਰਤ ਅਦਾਕਾਰਾਂ ’ਚੋਂ ਇਕ ਹੈ। ਇਸ ਦੌਰਾਨ ਅਦਾਕਾਰਾ ਕਾਫ਼ੀ ਚਰਚਾ ’ਚ ਹੈ। ਇਸ ਦੇ ਨਾਲ ਅਦਾਕਾਰਾ ਦਾ ਸਿਧਾਰਥ ਮਲਹੋਤਰਾ ਨਾਲ ਰਿਸ਼ਤਾ ਵੀ ਕਾਫ਼ੀ ਸੁਰਖੀਆਂ ’ਚ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ।

ਹਾਲ ਹੀ ’ਚ ਅਦਾਕਾਰਾ ਦੀ ਇਕ ਵੀਡੀਓ ਵਾਇਰਲ ਹੋ  ਰਹੀ ਹੈ। ਜਿਸ ’ਚ ਉਹ ਪਾਪਰਾਜ਼ੀ ’ਤੇ ਗੁੱਸੇ ਕਰਦੀ ਨਜ਼ਰ ਆ ਰਹੀ ਹੈ। ਦਰਅਸਲ ਕਿਆਰਾ ਨੇ ਵੀਰਵਾਰ ਨੂੰ ਮੁੰਬਈ ਦੇ ਜੁਹੂ ’ਚ ਭਾਰਤ ਦੀ ਆਸਕਰ ਐਂਟਰੀ ‘ਛੇਲੋ ਸ਼ੋਅ’ ਦੀ ਸਕ੍ਰੀਨਿੰਗ ’ਚ ਸ਼ਿਰਕਤ ਕੀਤੀ ਸੀ। ਇਸ ਸਮੇਂ ਕੁਝ ਕੈਮਰਾਮੈਨਜ਼ ਨੇ ਅਦਾਕਾਰਾ ਦੀਆਂ ਤਸਵੀਰਾਂ ਲੈਣ ਲਈ ਬਜ਼ੁਰਗਾਂ ਨੂੰ ਧੱਕਾ ਦਿੱਤਾ, ਜਿਸ ਨੂੰ ਦੇਖ ਕਿਆਰਾ ਦਾ ਗੁੱਸਾ ਭੜਕ ਗਿਆ।

ਜਦੋਂ ਅਦਾਕਾਰਾ ਬਾਹਰ ਆ ਰਹੀ ਸੀ ਤਾਂ ਕੁੱਝ ਲੋਕਾਂ ਨੇ ਕਿਆਰਾ ਨੂੰ ਕਿਹਾ ਕਿ ਕਿਰਪਾ ਕਰਕੇ ਅੱਗੇ ਵਧੋ। ਇਸ ਤੇ ਅਦਾਕਾਰਾ ਨੇ ਕਿਹਾ ਕਿ ‘ਮੈਨੂੰ ਦੁਖ ਹੋ ਰਿਹਾ ਹੈ, ਜਿਸ ਤਰ੍ਹਾਂ ਤੁਸੀਂ ਵਿਵਹਾਰ ਕਰ ਰਹੇ ਹੋ। ਅੱਗੇ ਪਿੱਛੇ ਵੀ ਧਿਆਨ ਰੱਖੋ ਕਿ ਕੌਣ ਖੜਾ ਹੈ।’ ਕਿਆਰਾ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਕਿਆਰਾ ਅਡਵਾਨੀ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਕਾਰਤਿਕ ਆਰੀਅਨ ਨਾਲ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ’ਚ ਨਜ਼ਰ ਆਵੇਗੀ। ਇਹ ਫ਼ਿਲਮ 29 ਜੂਨ, 2023 ਨੂੰ ਰਿਲੀਜ਼ ਹੋਵੇਗੀ। 

Add a Comment

Your email address will not be published. Required fields are marked *