ਅੰਮ੍ਰਿਤਸਰ ‘ਚ ਹਥਿਆਰਾਂ ਦੇ ਬਲ ‘ਤੇ ਲੁੱਟ ਦੀ ਵਾਰਦਾਤ, CCTV ‘ਚ ਕੈਦ ਹੋਈ ਸਾਰੀ ਘਟਨਾ

ਅੰਮ੍ਰਿਤਸਰ : ਸਥਾਨਕ ਜੰਡਿਆਲਾ ਗੁਰੂ ਨਜ਼ਦੀਕ ਮੱਲੀਆਂ ਰੋਡ ‘ਤੇ ਇਕ ਪੈਟਰੋਲ ਪੰਪ ‘ਤੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ 2 ਨਕਾਬਪੋਸ਼ ਮੁੰਡਿਆਂ ਨੇ ਬੀਤੀ ਰਾਤ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਲੁਟੇਰੇ ਹੱਥਾਂ ‘ਚ ਹਥਿਆਰ ਲੈ ਕੇ ਆਏ ਸਨ।

ਹਥਿਆਰਾਂ ਦੀ ਨੋਕ ‘ਤੇ ਲੁਟੇਰੇ 90 ਹਜ਼ਾਰ ਦੇ ਕਰੀਬ ਨਕਦੀ ਲੈ ਕੇ ਫ਼ਰਾਰ ਹੋ ਗਏ। ਲੁੱਟ ਦੀ ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਫੁਟੇਜ ‘ਚ ਕੈਦ ਹੋ ਗਈਆਂ ਹਨ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

Add a Comment

Your email address will not be published. Required fields are marked *