‘ਆਦਿਪੁਰਸ਼’ ਵਿਵਾਦ : ਸੈਫ ਅਲੀ ਖ਼ਾਨ ਖ਼ਿਲਾਫ਼ ਸ਼ਿਕਾਇਤ ਦਰਜ

ਮੁੰਬਈ – ਫ਼ਿਲਮ ‘ਆਦਿਪੁਰਸ਼’ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਖ਼ਬਰ ਆ ਰਹੀ ਹੈ ਕਿ ਜੌਨਪੁਰ ’ਚ ਨਿਆਇਕ ਮੈਜਿਸਟ੍ਰੇਟ ਆਸ਼ੂਤੋਸ਼ ਸਿੰਘ ਨੇ ਵਕੀਲ ਹਿਮਾਂਸ਼ੂ ਸ਼੍ਰੀਵਾਸਤਵ ਦੀ ਸ਼ਿਕਾਇਤ ’ਤੇ ਫ਼ਿਲਮ ‘ਆਦਿਪੁਰਸ਼’ ਦੇ ਨਿਰਮਾਤਾ ਓਮ ਰਾਓਤ, ਪ੍ਰਭਾਸ, ਸੈਫ ਅਲੀ ਖ਼ਾਨ ਸਮੇਤ ਪੰਜ ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਹੈ। ਕੋਰਟ ਨੇ ਸ਼ਿਕਾਇਤ ਦੇ ਬਿਆਨ ਲਈ 27 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਫ਼ਿਲਮ ਦੇ ਟਰੇਲਰ ’ਚ ਭਗਵਾਨ ਰਾਮ, ਸੀਤਾ, ਹਨੂੰਮਾਨ ਤੇ ਰਾਵਣ ਦਾ ਮਾੜਾ ਚਿੱਤਰਣ ਕੀਤਾ ਗਿਆ ਹੈ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।

‘ਆਦਿਪੁਰਸ਼’ ਨੂੰ ਇਸ ਦੇ ਵੀ. ਐੱਫ. ਐਕਸ. ਤੇ ਕਿਰਦਾਰਾਂ ਦੇ ਲੁੱਕ ਨੂੰ ਲੈ ਕੇ ਵੀ ਟਰੋਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਯੂਜ਼ਰਸ ‘ਰਾਵਣ’ ਦੇ ਲੁੱਕ ਦਾ ਖ਼ਾਸ ਕਰਕੇ ਮਜ਼ਾਕ ਉਡਾ ਰਹੇ ਹਨ। ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਫ਼ਿਲਮ ’ਚ ਜਿਸ ਤਰ੍ਹਾਂ ਨਾਲ ਵੀ. ਐੱਫ. ਐਕਸ. ਦਿਖਾਇਆ ਜਾਣ ਵਾਲਾ ਹੈ, ਉਹ ਖ਼ਰਾਬ ਨਜ਼ਰ ਆਵੇਗਾ।

ਹਾਲਾਂਕਿ ਫ਼ਿਲਮ ਦੇ ਨਿਰਦੇਸ਼ਕ ਓਮ ਰਾਓਤ ਨੇ ਸਫਾਈ ਪੇਸ਼ ਕਰਦਿਆਂ ਕਿਹਾ ਕਿ ਇਹ ਫ਼ਿਲਮ ਵੱਡੇ ਪਰਦੇ ’ਤੇ ਜਦੋਂ ਤਕ ਤੁਸੀਂ ਨਹੀਂ ਦੇਖੋਗੇ, ਤੁਹਾਡੀ ਸੋਚ ਨਹੀਂ ਬਦਲੇਗੀ। ‘ਆਦਿਪੁਰਸ਼’ ਦਾ ਜੋ ਟੀਜ਼ਰ 2 ਅਕਤੂਬਰ ਨੂੰ ਰਿਲੀਜ਼ ਹੋਇਆ ਸੀ, ਉਸ ’ਚ ਭਗਵਾਨ ਰਾਮ ਦੇ ਕਿਰਦਾਰ ’ਚ ਪ੍ਰਭਾਸ, ਰਾਵਣ ਦੇ ਕਿਰਦਾਰ ’ਚ ਸੈਫ ਅਲੀ ਖ਼ਾਨ ਤੇ ਮਾਤਾ ਸੀਤਾ ਦੀ ਭੂਮਿਕਾ ’ਚ ਕ੍ਰਿਤੀ ਸੈਨਨ ਦੀ ਝਲਕ ਦਿਖਾਈ ਗਈ ਹੈ।

Add a Comment

Your email address will not be published. Required fields are marked *