ਰੈਪਰ ਬਾਦਸ਼ਾਹ ਨੂੰ ਹੋਇਆ ਇਸ ਪੰਜਾਬੀ ਅਦਾਕਾਰਾ ਨਾਲ ਪਿਆਰ

ਜਲੰਧਰ : ਹਾਲ ਹੀ ‘ਚ ਗਾਇਕ ਤੇ ਰੈਪਰ ਬਾਦਸ਼ਾਹ ਨੂੰ ਵੈੱਬ ਸੀਰੀਜ਼ ‘ਫ਼ੈਬੁਲਸ ਲਾਈਵਸ ਆਫ਼ ਬਾਲੀਵੁੱਡ ਵਾਈਵਸ’ ‘ਚ ਦੇਖਿਆ ਗਿਆ ਸੀ, ਜਿਥੇ ਉਨ੍ਹਾਂ ਨੇ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਕਰਨ ਜੌਹਰ ਨੂੰ ਆਪਣਾ ਸਟੇਟਸ ‘ਸਿੰਗਲ’ ਦੱਸਿਆ ਸੀ। ਦੂਜੇ ਪਾਸੇ ਜਦੋਂ ਬਾਦਸ਼ਾਹ ਨੇ ਆਪਣੇ ਆਪ ਨੂੰ ਸਿੰਗਲ ਦੱਸਿਆ ਤਾਂ ਕਰਨ ਜੌਹਰ ਨੇ ਵੀ ਮਸਤੀ ਕਰਨ ਦੀ ਕੋਸ਼ਿਸ਼ ਕੀਤੀ। ਕਰਨ ਜੌਹਰ ਨੇ ਗਰੁੱਪ ਦੀ ਇਕੱਲੀ ਔਰਤ ਸੀਮਾ ਸਜਦੇਹ ਨਾਲ ਬੈਡ ਬੁਆਏ ਬਾਦਸ਼ਾਹ ਨੂੰ ਫਿਕਸ ਕਰਨ ਦੀ ਸ਼ਰਾਰਤ ਕੀਤੀ ਪਰ ਬਾਦਸ਼ਾਹ ਦਾ ਰਵੱਈਆ ਇਸ ‘ਤੇ ਠੰਡਾ ਰਿਹਾ। 

ਇਸ ਪੰਜਾਬੀ ਅਦਾਕਾਰਾ ਨਾਲ ਪਿਆਰ ਦੀਆਂ ਪੀਂਘਾ ਝੂਟ ਰਿਹੈ ਬਾਦਸ਼ਾਹ
ਪਿੰਕਵਿਲਾ ਦੀ ਰਿਪੋਰਟ ਮੁਤਾਬਕ, ਰੈਪਰ ਬਾਦਸ਼ਾਹ ਹੁਣ ਸਿੰਗਲ ਨਹੀਂ ਹੈ। ਹਾਲਾਂਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੋਅ ਪ੍ਰੋਫਾਈਲ ਰੱਖਣਾ ਪਸੰਦ ਕਰਦੇ ਹਨ ਪਰ ਰਿਪੋਰਟ ਮੁਤਾਬਕ ਬਾਦਸ਼ਾਹ ਦੇ ਜੀਵਨ ਨਾਲ ਜੁੜਿਆ ਇਕ ਅਹਿਮ ਵੇਰਵਾ ਸਾਹਮਣੇ ਆਇਆ ਹੈ। ਦਰਅਸਲ ਮਿਸਟਰ ਰੈਪਰ ਚੰਡੀਗੜ੍ਹ ਦੀ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨੂੰ ਡੇਟ ਕਰ ਰਹੇ ਹਨ।

ਇੰਝ ਬਦਲੀ ਦੋਸਤੀ ਪਿਆਰ ‘ਚ
ਪਿੰਕਵਿਲਾ ਦੀ ਰਿਪੋਰਟ ਮੁਤਾਬਕ ਬਾਦਸ਼ਾਹ ਨੇ ਦੱਸਿਆ, “ਰੈਪਰ ਇੱਕ ਸਾਲ ਤੋਂ ਇੱਕ ਪੰਜਾਬੀ ਅਦਾਕਾਰਾ ਨੂੰ ਡੇਟ ਕਰ ਰਿਹਾ ਹੈ। ਬਾਦਸ਼ਾਹ ਦੀ ਆਪਣੀ ਲੇਡੀ ਲਵ ਈਸ਼ਾ ਰਿਖੀ ਨਾਲ ਪਹਿਲੀ ਮੁਲਾਕਾਤ ਇੱਕ ਕਾਮਨ ਫ਼ਰੈਂਡ ਦੀ ਪਾਰਟੀ ‘ਚ ਹੋਈ ਸੀ। ਪਾਰਟੀ ਦੌਰਾਨ ਦੋਹਾਂ ਦੀਆਂ ਅੱਖਾਂ ਚਾਰ ਹੋ ਗਈਆਂ ਅਤੇ ਗੱਲਬਾਤ ਸ਼ੁਰੂ ਹੋ ਗਈ। ਗੱਲਬਾਤ ਦੌਰਾਨ ਦੋਵਾਂ ਨੇ ਜਾਣਿਆ ਕਿ ਮਿਊਜ਼ਿਕ ਦੇ ਫ਼ਿਲਮਾਂ ਦੇ ਮਾਮਲੇ ‘ਚ ਦੋਵਾਂ ਦਾ ਟੇਸਟ ਇੱਕੋ ਜਿਹਾ ਹੈ ਅਤੇ ਜਲਦੀ ਹੀ ਉਨ੍ਹਾਂ ਦੀ ਦੋਸਤੀ ਪਿਆਰ ‘ਚ ਬਦਲ ਗਈ। ਹਾਲਾਂਕਿ ਦੋਵੇਂ ਲਵ ਬਰਡ ਹੌਲੀ-ਹੌਲੀ ਰਿਸ਼ਤੇ ‘ਚ ਅੱਗੇ ਵਧਣਾ ਚਾਹੁੰਦੇ ਹਨ ਪਰ ਇਸ ਸਭ ਦੇ ਵਿਚਕਾਰ ਬਾਦਸ਼ਾਹ ਅਤੇ ਈਸ਼ਾ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ। ਮੈਂ ਪਰਿਵਾਰ ਵਾਲਿਆਂ ਨੂੰ ਵੀ ਦੱਸ ਦਿੱਤਾ ਹੈ ਅਤੇ ਹਰ ਕੋਈ ਇਸ ਤੋਂ ਖੁਸ਼ ਹੈ।

PunjabKesari

ਕੌਣ ਹੈ ਬਾਦਸ਼ਾਹ ਦੀ ਸਾਬਕਾ ਪਤਨੀ?
ਬਾਦਸ਼ਾਹ ਦੀ ਸਾਬਕਾ ਪਤਨੀ ਜੈਸਮੀਨ ਦੀ ਗੱਲ ਕਰੀਏ ਤਾਂ 2019 ‘ਚ ਉਨ੍ਹਾਂ ਦੇ ਵਿਆਹ ‘ਚ ਖਟਾਸ ਆ ਗਈ ਅਤੇ ਕੋਰੋਨਾ ਦੌਰਾਨ ਹੋਏ ਲਾਕਡਾਊਨ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਹੋਰ ਖ਼ਰਾਬ ਕੀਤਾ ਸੀ। ਬਾਦਸ਼ਾਹ ਅਤੇ ਜੈਸਮੀਨ ਨੇ 2017 ‘ਚ ਆਪਣੀ ਧੀ ਜੈਸੀ ਗ੍ਰੇਸ ਮਸੀਹ ਸਿੰਘ ਦਾ ਸਵਾਗਤ ਕੀਤਾ ਸੀ। ਜੈਸਮੀਨ ਹੁਣ ਆਪਣੀ ਧੀ ਜੈਸੀ ਨਾਲ ਲੰਡਨ ਸ਼ਿਫਟ ਹੋ ਗਈ ਹੈ। ਹਾਲਾਂਕਿ ਬਾਦਸ਼ਾਹ ਦਿੱਲੀ, ਮੁੰਬਈ ਤੇ ਚੰਡੀਗੜ੍ਹ ‘ਚ ਰਹਿੰਦਾ ਹੈ।

ਵਰਕਫਰੰਟ ਦੀ ਗੱਲ ਕਰੀਏ ਤਾਂ ਬਾਦਸ਼ਾਹ ਕੋਲ ਇਸ ਸਾਲ 3 ਮਿਊਜ਼ਿਕ ਵੀਡੀਓਜ਼ ਹਨ। ਉਨ੍ਹਾਂ ਨੂੰ ਹਾਲ ਹੀ ‘ਚ ਇਕ ਵਿਲੇਨ ਰਿਟਰਨਸ ‘ਚ ਇਕ ਕੈਮਿਓ ਭੂਮਿਕਾ ‘ਚ ਵੇਖਿਆ ਗਿਆ ਸੀ। ਉਨ੍ਹਾਂ ਨੇ ‘ਧਾਕੜ’ ਲਈ ਸੰਗੀਤ ਤਿਆਰ ਕੀਤਾ ਹੈ।

Add a Comment

Your email address will not be published. Required fields are marked *