ਖੰਨਾ ਦੇ ਕਾਲਜ ‘ਚ ਖੂਨੀ ਖੇਡ, ਹੋਸਟਲ ‘ਚ ਰਹਿੰਦੇ ਵਿਦਿਆਰਥੀ ਆਪਸ ‘ਚ ਭਿੜੇ

ਖੰਨਾ : ਖੰਨਾ ਨਜ਼ਦੀਕ ਇਕ ਪ੍ਰਾਈਵੇਟ ਕਾਲਜ ਦੇ ਹੋਸਟਲ ‘ਚ ਰਹਿੰਦੇ 2 ਵੱਖ-ਵੱਖ ਸੂਬਿਆਂ ਦੇ ਵਿਦਿਆਰਥੀਆਂ ਦੇ ਆਪਸ ’ਚ ਭਿੜਨ ਦੀ ਖੂਨੀ ਖੇਡ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ਸ਼ਹਿਰ ਨੇੜੇ ਮੁੱਖ ਮਾਰਗ ’ਤੇ ਪੈਂਦੇ ਇਸ ਕਾਲਜ ’ਚ ਵੱਖ-ਵੱਖ ਸੂਬਿਆਂ ਦੇ ਹਜ਼ਾਰਾਂ ਵਿਦਿਆਰਥੀ ਰਹਿੰਦੇ ਹਨ। ਹੋਸਟਲ ‘ਚ ਰਹਿੰਦੇ ਮਨੀਪੁਰ ਦੇ ਵਿਦਿਆਰਥੀਆਂ ਦਾ ਬਿਹਾਰ ਦੇ ਵਿਦਿਆਰਥੀਆਂ ਨਾਲ ਬੋਲ-ਬੁਲਾਰਾ ਹੋ ਗਿਆ।

ਖਾਣੇ ਨੂੰ ਲੈ ਕੇ ਦੋਵਾਂ ਹੀ ਸੂਬਿਆਂ ਦੇ ਵਿਦਿਆਰਥੀਆਂ ਨੇ ਇਕ-ਦੂਜੇ ਨਾਲ ਹੱਥੋਪਾਈ ਕੀਤੀ ਅਤੇ ਗੱਲ ਵੱਧ ਕੇ ਕੁੱਟਮਾਰ ਤੱਕ ਚਲੇ ਗਈ। ਇਸ ਘਟਨਾ ਦੀ ਖ਼ਬਰ ਮਿਲਦੇ ਹੀ ਮੀਡੀਆ ਕਰਮੀ ਘਟਨਾ ਵਾਲੀ ਥਾਂ ’ਤੇ ਪੁੱਜੇ ਤਾਂ ਵੱਡੀ ਗਿਣਤੀ ’ਚ ਪੁਲਸ ਫੋਰਸ ਗੇਟ ’ਤੇ ਹਾਜ਼ਰ ਸੀ ਅਤੇ ਕਾਲਜ ਦੇ ਗੇਟ ਬੰਦ ਕੀਤੇ ਗਏ ਸਨ। ਕਾਲਜ ਦੇ ਅੰਦਰ ਦੇ ਹਾਲਾਤ ਸਬੰਧੀ ਵਿਦਿਆਰਥੀ ਸੋਸ਼ਲ ਮੀਡੀਆ ਰਾਹੀਂ ਸੂਚਨਾ ਦਿੰਦੇ ਰਹੇ ਅਤੇ ਪਤਾ ਲੱਗਾ ਕਿ ਦੋਵਾਂ ਸੂਬਿਆਂ ਦੇ ਵਿਦਿਆਰਥੀ ਇਕ-ਦੂਜੇ ਨਾਲ ਭਿੜਦੇ ਖੂਨੋ-ਖੂਨ ਵੀ ਹੋ ਗਏ ਸਨ। ਕੁੱਝ ਵਿਦਿਆਰਥੀਆਂ ਦੀਆਂ ਕੰਨ, ਧੌਣ ਅਤੇ ਪਿੱਠ ’ਤੇ ਜ਼ਖਮਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ।

ਇਸ ਸਬੰਧੀ ਇਲਾਕੇ ਦੇ ਲੋਕ ਵੀ ਪੁੱਜੇ ਪਰ ਅੰਦਰ ਨਾ ਜਾਣ ਦੇਣ ਕਾਰਨ ਸਪੱਸ਼ਟ ਸੂਚਨਾ ਹੱਥ ਨਹੀਂ ਲੱਗੀ। ਕਾਲਜ ਦੇ ਵਿਦਿਆਰਥੀਆਂ ਨੇ ਇਨਸਾਫ਼ ਨੂੰ ਲੈ ਕੇ ਕਾਲਜ ਦੇ ਵਿਹੜੇ ’ਚ ਰੋਸ ਧਰਨਾ ਦੇ ਕੇ ਇਨਸਾਫ਼ ਦੀ ਮੰਗ ਕੀਤੀ। ਵਿਦਿਅਰਥੀਆਂ ਦਾ ਕਹਿਣਾ ਸੀ ਕਿ ਝਗੜੇ ਦੀ ਵਜਾ ਜਾਣ ਕੇ ਮੈਨੇਜਮੈਂਟ ਤੁਰੰਤ ਇਸ ਪਾਸੇ ਧਿਆਨ ਦੇਵੇ ਤਾਂ ਜੋ ਕਾਲਜ ਅੰਦਰ ਸ਼ਾਂਤਮਈ ਮਾਹੌਲ ਸਿਰਜਿਆ ਜਾ ਸਕੇ। ਦੋਵਾਂ ਹੀ ਸੂਬਿਆਂ ਦੇ ਵਿਦਿਆਰਥੀਆਂ ਨੇ ਪਹਿਲਾਂ ਝਗੜੇ ਤੋਂ ਇਨਕਾਰ ਕੀਤਾ। ਕਾਲਜ ਦੇ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਕਿ ਇਹ ਕਾਲਜ ਦਾ ਅੰਦਰੂਨੀ ਮਾਮਲਾ ਹੈ ਅਤੇ ਉਮਰ ਦੇ ਇਸ ਪੜਾਅ ’ਤੇ ਅਕਸਰ ਅਜਿਹਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਰਾ ਮਸਲਾ ਸੁਲਝਾ ਲਿਆ ਗਿਆ ਹੈ।

Add a Comment

Your email address will not be published. Required fields are marked *