ਅਮਿਤਾਭ ਨੇ ਹਸਪਤਾਲ ’ਚ ਭਰਤੀ ਕਾਮੇਡੀਅਨ ਦੀ ਰਿਕਵਰੀ ਲਈ ਭੇਜਿਆ ਖ਼ਾਸ ਸੰਦੇਸ਼, ਕਿਹਾ- ‘ਰਾਜੂ ਉਠੋ…’

 ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਪਿਛਲੇ ਪੰਜ ਦਿਨਾਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ। ਪ੍ਰਸ਼ੰਸਕ ਅਤੇ ਨਜ਼ਦੀਕੀ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ। ਇਸ ਦੌਰਾਨ ਰਾਜੂ ਦੇ ਜਲਦੀ ਠੀਕ ਹੋਣ ਲਈ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਨੇ ਉਨ੍ਹਾਂ ਲਈ ਸੰਦੇਸ਼ ਭੇਜਿਆ ਹੈ, ਜੋ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ।

ਦਰਅਸਲ ਰਾਜੂ ਸ੍ਰੀਵਾਸਤਵ ਅਦਾਕਾਰ ਅਮਿਤਾਭ  ਬੱਚਨ ਦੇ ਫ਼ੈਨ ਹਨ ਅਤੇ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਹਨ। ਅਜਿਹੇ ’ਚ ਹੁਣ ਅਮਿਤਾਭ ਬੱਚਨ ਨੇ ਹਸਪਤਾਲ ’ਚ ਭਰਤੀ ਰਾਜੂ ਸ਼੍ਰੀਵਾਸਤਵ ਦੇ ਜਲਦੀ ਠੀਕ ਹੋਣ ਲਈ ਉਨ੍ਹਾਂ ਨੂੰ ਢੇਰ ਸਾਰਾ ਪਿਆਰ ਭੇਜਿਆ ਹੈ।

ਖ਼ਬਰਾਂ ਮੁਤਾਬਕ ਅਮਿਤਾਭ ਬੱਚਨ ਨੇ ਰਾਜੂ ਸ਼੍ਰੀਵਾਸਤਵ ਦੇ ਫੋਨ ’ਤੇ ਕਈ ਮੈਸੇਜ  ਭੇਜੇ ਸਨ ਪਰ ਰਾਜੂ ਸ਼੍ਰੀਵਾਸਤਵ ਦੇ ਹਸਪਤਾਲ ’ਚ ਭਰਤੀ ਹੋਣ ਕਾਰਨ ਉਹ ਮੈਸੇਜ ਨਹੀਂ ਦੇਖ ਸਕੇ।

ਰਿਪੋਰਟਰ  ਦੇ ਮੁਤਾਬਕ ਉਨ੍ਹਾਂ ਦੇ ਪਰਿਵਾਰ ਨੇ ਅਮਿਤਾਭ ਬੱਚਨ ਦਾ ਸੰਦੇਸ਼ ਰਾਜੂ ਸ਼੍ਰੀਵਾਸਤਵ ਨੂੰ ਸੁਣਾਇਆ ਤਾਂ ਕਿ ਉਹ ਥੋੜ੍ਹੀ ਪ੍ਰਤੀਕਿਰਿਆ ਕਰਨ। ਅਮਿਤਾਭ ਬੱਚਨ ਨੇ ਆਪਣੇ ਸੰਦੇਸ਼ਾਂ ’ਚ ਰਾਜੂ ਲਈ ਕਿਹਾ ਕਿ ‘ਰਾਜੂ ਉਠੋ, ਬਹੁਤ ਹੋ ਗਿਆ, ਅਜੇ ਬਹੁਤ ਕੰਮ ਕਰਨਾ ਬਾਕੀ ਹੈ।’

ਦੱਸ ਦੇਈਏ ਕਿ ਹਾਲ ਹੀ ’ਚ ਰਾਜੂ ਸ਼੍ਰੀਵਾਸਤਵ ਦਾ ਹੈਲਥ ਅਪਡੇਟ ਆਇਆ ਹੈ। ਉਨ੍ਹਾਂ ਦੀ ਧੀ ਅੰਤਰਾ ਨੇ ਫੋਨ ’ਤੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਹਾਲਤ ਚਾਰ ਦਿਨਾਂ ਤੋਂ ਸਥਿਰ ਹੈ। ਅੰਤਰਾ ਨੇ ਰਾਜੂ ਦੀ ਮੌਤ ਦੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਏਮਜ਼ ਦੇ ਡਾਕਟਰ ਉਸ ਦੇ ਇਲਾਜ ’ਚ ਲੱਗੇ ਹੋਏ ਹਨ।

Add a Comment

Your email address will not be published. Required fields are marked *