ਫ਼ਿਲਮ ‘ਮੋਦੀ ਜੀ ਕੀ ਬੇਟੀ’ ਦਾ ਟਰੇਲਰ ਰਿਲੀਜ਼, ਸੋਸ਼ਲ ਮੀਡੀਆ ‘ਤੇ ਬਣੀ ਸੁਰਖੀਆਂ ‘ਚ

ਮੁੰਬਈ : 14 ਅਕਤੂਬਰ ਨੂੰ ਸਿਨੇਮਾਘਰਾਂ ‘ਰਿਲੀਜ਼ ਹੋਣ ਵਾਲੀ ਫ਼ਿਲਮ ‘ਮੋਦੀ ਜੀ ਕੀ ਬੇਟੀ’ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੀ ਹੈ। ਦਰਅਸਲ ਇਹ ਇਕ ਅਜਿਹੀ ਫ਼ਿਲਮ ਹੈ, ਜਿਸ ਦਾ ਟਾਈਟਲ ‘ਮੋਦੀ ਜੀ ਕੀ ਬੇਟੀ’ ਹੈ ਅਤੇ ਇਹ ਫ਼ਿਲਮ ਆਪਣੇ ਟਾਈਟਲ ਕਰਕੇ ਹੀ ਟਵਿੱਟਰ ‘ਤੇ ਕਾਫ਼ੀ ਟਰੈਂਡ ਕਰ ਰਹੀ ਹੈ। ਜਦੋਂ ਤੋਂ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਇਸ ਨੂੰ ਲੈ ਕੇ ਚਰਚਾ ਹੋ ਰਹੀ ਹੈ।

ਕੀ ਹੈ ਕਹਾਣੀ?
ਇਸ ਫ਼ਿਲਮ ਦੇ ਟਰੇਲਰ ‘ਚ ਦਿਖਾਇਆ ਗਿਆ ਹੈ ਕਿ ਇਕ ਸੰਘਰਸ਼ਸ਼ੀਲ ਅਦਾਕਾਰਾ ਨੂੰ ਲਾਈਮਲਾਈਟ ‘ਚ ਲਿਆ ਕੇ ਮੀਡੀਆ ਉਸ ਨੂੰ ‘ਮੋਦੀ ਜੀ ਦੀ ਬੇਟੀ’ ਬਣਾ ਦਿੰਦਾ ਹੈ, ਜਿਸ ਤੋਂ ਬਾਅਦ ਦੋ ਅੱਤਵਾਦੀ ਇਸ ਨੂੰ ਸੱਚ ਮੰਨ ਕੇ ਸੰਘਰਸ਼ਸ਼ੀਲ ਅਦਾਕਾਰਾ ਨੂੰ ਅਗਵਾ ਕਰ ਲੈਂਦੇ ਹਨ। ਅਦਾਕਾਰਾ ਦੇ ਅਗਵਾ ਹੁੰਦੇ ਹੀ ਫ਼ਿਲਮ ‘ਚ ਕਈ ਟਵਿਸਟ ਆਉਂਦੇ ਹਨ। ਇਸ ਦੌਰਾਨ ਅਦਾਕਾਰਾ ਦੀਆਂ ਅਜੀਬੋ-ਗਰੀਬ ਹਰਕਤਾਂ ਤੋਂ ਕਿਡਨੈਪਰਸ ਨੂੰ ਵੀ ਪਰੇਸ਼ਾਨ ਦਿਖਾਇਆ ਗਿਆ ਹੈ। ਫ਼ਿਲਮ ਦੇ ਟਰੇਲਰ ‘ਚ ਅਗਵਾਕਾਰ ਮੋਦੀ ਜੀ ਦੀ ਧੀ ਦੇ ਬਦਲੇ ਕਸ਼ਮੀਰ ਦੀ ਮੰਗ ਕਰਨ ਦੀ ਯੋਜਨਾ ਬਣਾਉਂਦੇ ਹਨ ਪਰ ਟਰੇਲਰ ‘ਚ ਦਿਖਾਇਆ ਗਿਆ ਹੈ ਕਿ ਅੱਤਵਾਦੀ ਆਪਣੇ ਹੀ ਜਾਲ ‘ਚ ਫਸ ਜਾਂਦੇ ਹਨ।

ਸੋਸ਼ਲ ਮੀਡੀਆ ‘ਤੇ ਉੱਡਿਆ ਮਜ਼ਾਕ
ਕਾਮੇਡੀ ਦੀ ਝਲਕ ਵਾਲੀ ਇਹ ਫ਼ਿਲਮ 14 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਐਡੀ ਸਿੰਘ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ‘ਚ ਪਿਤੋਬਾਸ਼ ਤ੍ਰਿਪਾਠੀ ਨਾਲ ਵਿਕਰਮ ਕੋਚਰ, ਅਵਨੀ ਮੋਦੀ ਅਤੇ ਤਰੁਣ ਖੰਨਾ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਫਿਲਹਾਲ ਯੂਜ਼ਰਸ ਟਵਿਟਰ ‘ਤੇ ਟਰੇਲਰ ਨੂੰ ਲੈ ਕੇ ਮਜ਼ਾਕੀਆ ਕੁਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ”ਦੇਖਨਾ ਤੋ ਬਨਤਾ ਹੈ।’ ਜਦਕਿ ਦੂਜੇ ਨੇ ਲਿਖਿਆ, ‘ਓਏ ਮੋਦੀ ਨੇ ਵਿਆਹ ਨਹੀਂ ਕੀਤਾ, ਫਿਰ ਧੀ ਅਸਮਾਨ ਤੋਂ ਆਈ ਹੈ।”

Add a Comment

Your email address will not be published. Required fields are marked *