‘ਪੰਜਾਬ ਯੂਨੀਵਰਸਿਟੀ’ ‘ਚ ਵਿਦਿਆਰਥੀ ਸੰਗਠਨ ਦੀਆਂ ਚੋਣਾਂ 18 ਤਾਰੀਖ਼ ਨੂੰ

ਚੰਡੀਗੜ੍ਹ- : ਪੰਜਾਬ ਯੂਨੀਵਰਸਿਟੀ (ਪੀ. ਯੂ.) ਅਤੇ ਇਸ ਨਾਲ ਸਬੰਧਿਤ ਕਾਲਜਾਂ ‘ਚ ਵਿਦਿਆਰਥੀ ਸੰਗਠਨ ਦੀਆਂ ਚੋਣਾਂ 18 ਅਕਤੂਬਰ ਨੂੰ ਹੋਣਗੀਆਂ। ਸੋਮਵਾਰ ਨੂੰ ਵਿਦਿਆਰਥੀ ਸੰਗਠਨ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਅੰਤਿਮ ਮਨਜ਼ੂਰੀ ਮਿਲ ਗਈ ਹੈ। ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 12 ਅਕਤੂਬਰ ਤੋਂ ਸ਼ੁਰੂ ਹੋਵੇਗੀ। ਪੀ. ਯੂ. ਮੈਨੇਜਮੈਂਟ ਨੇ ਵਿਦਿਆਰਥੀਆਂ ਨੂੰ ਨਾਮਜ਼ਦਗੀ ਦਾਖ਼ਲ ਕਰਨ ਲਈ ਦਸਵੀਂ ਅਤੇ ਹਾਇਰ ਸੈਕੰਡਰੀ ਦੇ ਅਸਲ ਸਰਟੀਫਿਕੇਟ ਆਪਣੇ ਨਾਲ ਰੱਖਣ ਲਈ ਕਿਹਾ ਹੈ ਤਾਂ ਜੋ ਵਿਦਿਆਰਥੀ ਆਗੂ ਦੀ ਜਨਮ ਮਿਤੀ ਆਦਿ ਦੀ ਤਸਦੀਕ ਕੀਤੀ ਜਾ ਸਕੇ। ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਯੂਨੀਵਰਸਿਟੀ ਅਤੇ ਕਾਲਜਾਂ ਦੀਆਂ ਵਿਦਿਆਰਥੀ ਯੂਨੀਅਨਾਂ ਨੇ ਵਿਦਿਆਰਥੀ ਯੂਨੀਅਨ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਵਿਦਿਆਰਥੀ ਜੱਥੇਬੰਦੀਆਂ ਕੋਲ ਚੋਣਾਂ ਲੜਨ ਲਈ ਸਿਰਫ਼ ਸੱਤ ਦਿਨ ਬਚੇ ਹਨ।

Add a Comment

Your email address will not be published. Required fields are marked *