ਆਜ਼ਾਦੀ ਦੇ 75 ਸਾਲ: ਭਾਰਤ ਲਈ ਪੁਲਾੜ ਤੋਂ ਆਇਆ ਖ਼ਾਸ ਸੰਦੇਸ਼
August 15, 2022
![](http://mehakewattan.com/wp-content/uploads/2022/08/download-5-2.jpg)
ਨਵੀਂ ਦਿੱਲੀ- ਭਾਰਤ ਅੱਜ ਆਪਣੀ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਦੁਨੀਆ ਭਰ ਤੋਂ ਲੋਕ ਭਾਰਤ ਨੂੰ ਵਧਾਈ ਦੇ ਰਹੇ ਹਨ ਪਰ ਧਰਤੀ ਤੋਂ ਬਹੁਤ ਦੂਰ ਪੁਲਾੜ ਤੋਂ ਇੱਕ ਖ਼ਾਸ ਸੰਦੇਸ਼ ਆਇਆ ਹੈ। ਇਹ ਸੰਦੇਸ਼ ਇਟਲੀ ਦੀ ਪੁਲਾੜ ਯਾਤਰੀ ਸਾਮੰਥਾ ਕ੍ਰਿਸਟੋਫੋਰੇਟੀ ਨੇ ਅੰਤਰਰਾਸ਼ਟਰੀ ਪੁਲਾੜ ਕੇਂਦਰ ਤੋਂ ਭੇਜਿਆ ਹੈ। ਸਾਮੰਥਾ ਕ੍ਰਿਸਟੋਫੋਰੇਟੀ ਨੇ ਇਸ ਵਿਸ਼ੇਸ਼ ਮੌਕੇ ’ਤੇ ਦੇਸ਼ ਨੂੰ ਵਧਾਈ ਦਿੰਦੇ ਹੋਏ ਪੁਲਾੜ ਤੋਂ ਇਕ ਵੀਡੀਓ ਸੰਦੇਸ਼ ਭੇਜਿਆ ਹੈ।