ਜਦੋਂ ਜਸਟਿਨ ਟਰੂਡੋ ਨੇ 200 ਫੁੱਟ ਉੱਚੇ ਟਾਵਰ ਤੋਂ ਮਾਰੀ ਛਾਲ

ਐਬਟਸਫੋਰਡ, 6 ਅਕਤੂਬਰ -ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 200 ਫੁੱਟ ਉਚਾਈ ਵਾਲੇ ਗਰੇਟ ਕੈਨੇਡੀਅਨ ਬੰਗੀ ਟਾਵਰ ਤੋਂ ਛਾਲ ਮਾਰ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਕਿਊਬਕ ਸੂਬੇ ਦੇ ਚੈਲੀਸਾ ਵਿਖੇ ਮੌਰੀਸਨਜ਼ ਕੋਐਰੀ ਝੀਲ ‘ਤੇ ਸਥਿਤ ਕੈਨੇਡੀਅਨ ਬੰਗੀ ਟਾਵਰ ਤੋਂ ਛਾਲ ਮਾਰਨ ਵਾਸਤੇ ਦੂਰ-ਦੁਰਾਡੇ ਤੋਂ ਸੈਲਾਨੀ ਆਉਂਦੇ ਹਨ | ਸੰਨ 1990 ‘ਚ ਬਣੇ ਤੇ ਕੈਨੇਡਾ ਦੇ ਉੱਚੇ ਟਾਵਰ ਵਜੋਂ ਜਾਣੇ ਜਾਂਦੇ ਕੈਨੇਡੀਅਨ ਬੰਗੀ ਟਾਵਰ ਤੋਂ ਇਕ ਵਾਰ ਛਾਲ ਮਾਰਨ ਦੀ ਟਿਕਟ ਦੀ ਕੀਮਤ 147 ਡਾਲਰ ਭਾਵ 8800 ਰੁਪਏ ਹੈ | ਛਾਲ ਮਾਰਨ ਦੇ ਚਾਹਵਾਨ ਨੂੰ ਪੂਰੀ ਸੁਰੱਖਿਆ ਨਾਲ ਇਕ ਮੋਟੀ ਰੱਸੀ ‘ਤੇ ਬੈਲਟ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਤੇ ਛਾਲ ਮਾਰਨ ਤੋਂ ਪਹਿਲਾਂ ਲੰਮਾ ਸਾਹ ਦਿਵਾਇਆ ਜਾਂਦਾ ਹੈ | ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਫਰਜੰਦ ਐਕਸਵੀਅਰ ਦਾ 18 ਅਕਤੂਬਰ ਨੂੰ ਜਨਮ ਦਿਨ ਹੈ ਤੇ ਉਹ ਇਸ ਖੁਸ਼ੀ ਵਿਚ ਐਕਸਵੀਅਰ ਦੇ ਕਹਿਣ ‘ਤੇ ਬੰਗੀ ਟਾਵਰ ਆਏ ਸਨ | ਇਸ ਮੌਕੇ ਜਸਟਿਨ ਟਰੂਡੋ ਦੇ ਪੁੱਤਰ ਐਕਸਵੀਅਰ ਤੇ ਧੀ ਇਲਾ ਗਰੇਸ ਵੀ ਹਾਜ਼ਰ ਸਨ |

Add a Comment

Your email address will not be published. Required fields are marked *