ਮੁੰਬਈ ਦੇ ਪੌਸ਼ ਇਲਾਕੇ ‘ਚ ਮਾਧੁਰੀ ਦੀਕਸ਼ਿਤ ਨੇ ਖ਼ਰੀਦਿਆ ਖ਼ੂਬਸੂਰਤ ਬੰਗਲਾ, ਕਰੋੜਾਂ ‘ਚ ਹੈ ਕੀਮਤ

ਨਵੀਂ ਦਿੱਲੀ : ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਆਪਣੀ ਆਉਣ ਵਾਲੀ ਫ਼ਿਲਮ ‘ਮਜਾ ਮਾ’ ਨੂੰ ਲੈ ਕੇ ਛਾਈ ਹੋਈ ਹੈ, ਉਥੇ ਹੀ ਹੁਣ ਅਦਾਕਾਰਾ ਨੇ ਨਵਾਂ ਘਰ ਖ਼ਰੀਦਿਆ ਹੈ। ਇਨ੍ਹੀਂ ਦਿਨੀਂ ਸਿਤਾਰੇ ਇਕ ਤੋਂ ਬਾਅਦ ਇਕ ਨਵੇਂ ਘਰ ਖ਼ਰੀਦ ਰਹੇ ਹਨ। ਹਾਲ ਹੀ ‘ਚ ਫ਼ਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਮੁੰਬਈ ਦੇ ਅੰਧੇਰੀ ‘ਚ ਆਪਣਾ ਅਪਾਰਟਮੈਂਟ ਖ਼ਰੀਦਿਆ ਹੈ।

ਇਸ ਤੋਂ ਪਹਿਲਾਂ ਸ਼ਾਹਿਦ ਕਪੂਰ ਆਪਣੇ ਪਰਿਵਾਰ ਨਾਲ ਨਵੇਂ ਘਰ ‘ਚ ਸ਼ਿਫਟ ਹੋ ਚੁੱਕਾ ਹੈ। ਇਸ ਦੌਰਾਨ ਹੁਣ ਮਾਧੁਰੀ ਦੀਕਸ਼ਿਤ ਵੀ ਨਵੇਂ ਘਰ ਦੀ ਮਾਲਕਣ ਬਣ ਗਈ ਹੈ। ਖ਼ਬਰਾਂ ਮੁਤਾਬਕ ਮਾਧੁਰੀ ਦੀਕਸ਼ਿਤ ਦੇ ਨਵੇਂ ਅਪਾਰਟਮੈਂਟ ਦੀ ਕੀਮਤ 48 ਕਰੋੜ ਰੁਪਏ ਹੈ।

53ਵੀਂ ਮੰਜ਼ਿਲ ‘ਤੇ ਸਥਿਤ ਇਹ ਅਪਾਰਟਮੈਂਟ
ਮੀਡੀਆ ਰਿਪੋਰਟਾਂ ਮੁਤਾਬਕ, ਮਾਧੁਰੀ ਦੀਕਸ਼ਿਤ ਨੇ ਇਹ ਘਰ ਮੁੰਬਈ ਦੇ ਲੋਅਰ ਪਰੇਲ ਇਲਾਕੇ ‘ਚ ਖ਼ਰੀਦਿਆ ਹੈ। ਮਾਧੁਰੀ ਨੇ ਇਹ ਜਾਇਦਾਦ 28 ਸਤੰਬਰ 2022 ਨੂੰ ਰਜਿਸਟਰਡ ਕਰਵਾਈ ਸੀ।

53ਵੀਂ ਮੰਜ਼ਿਲ ‘ਤੇ ਸਥਿਤ ਮਾਧੁਰੀ ਦਾ ਇਹ ਅਪਾਰਟਮੈਂਟ 5384 ਵਰਗ ਫੁੱਟ ‘ਚ ਫੈਲਿਆ ਹੋਇਆ ਹੈ। ਅਪਾਰਟਮੈਂਟ ‘ਚ ਸੱਤ ਕਾਰ ਪਾਰਕਿੰਗ ਸਲਾਟ ਵੀ ਸ਼ਾਮਲ ਹਨ।

ਹਰ ਮਹੀਨੇ 12.5 ਲੱਖ ਰੁਪਏ ਦਿੰਦੀ ਹੈ ਘਰ ਦਾ ਕਿਰਾਇਆ 
ਅਦਾਕਾਰਾ ਆਪਣੇ ਪਰਿਵਾਰ ਨਾਲ ਵਰਲੀ ‘ਚ ਰਹਿੰਦੀ ਹੈ, ਜਿਸ ਨੂੰ ਪਿਛਲੇ ਸਾਲ ਅਕਤੂਬਰ ‘ਚ ਤਿੰਨ ਸਾਲ ਲਈ ਕਿਰਾਏ ‘ਤੇ ਲਿਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਸ ਘਰ ਦਾ ਕਿਰਾਇਆ ਹਰ ਮਹੀਨੇ 12.5 ਲੱਖ ਰੁਪਏ ਹੈ।

PunjabKesari

ਕਰੀਅਰ ਦੀ ਦੂਜੀ ਪਾਰੀ ਦੀ ਕਰੇਗੀ ਸ਼ੁਰੂਆਤ
ਲੰਬੇ ਸਮੇਂ ਤਕ ਪਰਦੇ ਤੋਂ ਬ੍ਰੇਕ ਲੈਣ ਤੋਂ ਬਾਅਦ ਮਾਧੁਰੀ ਦੀਕਸ਼ਿਤ ਨੇ ਆਪਣੇ ਕਰੀਅਰ ਦੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ। ਮਾਧੁਰੀ ਦੀਕਸ਼ਿਤ ਦੀ ਫ਼ਿਲਮ ‘ਮਜਾ ਮਾ’ 6 ਅਕਤੂਬਰ ਨੂੰ OTT ‘ਤੇ ਰਿਲੀਜ਼ ਹੋ ਰਹੀ ਹੈ।

‘ਮਜਾ ਮਾ’ ਇੱਕ ਪਰਿਵਾਰਕ ਮਨੋਰੰਜਨ ਫ਼ਿਲਮ ਹੈ, ਜੋ ਇੱਕ ਖੁਸ਼ੀ ਦੇ ਤਿਉਹਾਰ ਅਤੇ ਪਿਛੋਕੜ ‘ਚ ਇੱਕ ਭਾਰਤੀ ਵਿਆਹ ਨਾਲ ਬਣਾਈ ਗਈ ਹੈ।

ਇਸ ਫ਼ਿਲਮ ‘ਚ ਮਾਧੁਰੀ ਦੀਕਸ਼ਿਤ ਮੁੱਖ ਭੂਮਿਕਾ ‘ਚ ਹੈ। ਫ਼ਿਲਮ ‘ਚ ਉਨ੍ਹਾਂ ਤੋਂ ਇਲਾਵਾ ਗਜਰਾਜ ਰਾਓ, ਰਿਤਵਿਕ ਭੌਮਿਕ, ਬਰਖਾ ਸਿੰਘ, ਸ੍ਰਿਸ਼ਟੀ ਸ਼੍ਰੀਵਾਸਤਵ, ਰਜਿਤ ਕਪੂਰ, ਸਿਮੋਨ ਸਿੰਘ, ਸ਼ੀਬਾ ਚੱਢਾ, ਮਲਹਾਰ ਠਾਕਰ ਅਤੇ ਨਿਨਾਦ ਕਾਮਤ ਨਜ਼ਰ ਆਉਣਗੇ।

Add a Comment

Your email address will not be published. Required fields are marked *