ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਆ ਸਕਦੀ ਹੈ ਗਿਰਾਵਟ

ਨਵੀਂ ਦਿੱਲੀ : ਇਸ ਤਿਉਹਾਰੀ ਸੀਜ਼ਨ ‘ਤੇ ਲੋਕਾਂ ਨੂੰ ਮਹਿੰਗਾਈ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ ਕਿਉਂਕਿ ਕੇਂਦਰੀ ਪ੍ਰਤੱਖ ਟੈਕਸ ਅਤੇ ਕਸਟਮ ਬੋਰਡ ਸੀ.ਬੀ.ਆਈ.ਸੀ. ਨੇ ਤੇਲ ਕੀਮਤਾਂ ਨੂੰ ਕੰਟਰੋਲ ਕਰਨ ਲਈ ਖਾਣ ਵਾਲੇ ਤੇਲ ਦੇ ਆਯਾਤ ‘ਤੇ ਕਸਟਮ ਡਿਊਟੀ ਦੀ ਛੋਟ ਜਾਰੀ ਰੱਖਣ ਦਾ ਫੈ਼ਸਲਾ ਕੀਤਾ ਹੈ। ਜਿਕਰਯੋਗ ਹੈ ਕਿ ਤਿਉਹਾਰੀ ਸੀਜ਼ਨ ਦੌਰਾਨ ਦੇਸ਼ ਵਿੱਚ ਖਾਣ ਵਾਲੇ ਤੇਲ ਦੀ ਖ਼ਪਤ ਵੱਧ ਜਾਂਦੀ ਹੈ ਜਿਸ ਕਰਕੇ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਖ਼ਪਤਕਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਬੀਤੇ ਦਿਨੀਂ ਸਰਕਾਰ ਵੱਲੋਂ ਐਤਵਾਰ ਨੂੰ ਕਿਹਾ ਗਿਆ ਹੈ ਕਿ ਖਾਣ ਵਾਲੇ ਤੇਲ ਦੇ ਆਯਾਤ ‘ਤੇ ਕਸਟਮ ਡਿਊਟੀ ‘ਚ ਛੋਟ ਅਗਲੇ ਛੇ ਮਹੀਨਿਆਂ ਲਈ ਯਾਨੀ ਸਾਲ 2023 ਦੇ ਮਾਰਚ ਤੱਕ ਜਾਰੀ ਕੀਤੀ ਜਾਵੇਗੀ।

ਭਾਰਤ ਪਾਮ ਤੇਲ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ

ਭਾਰਤ ਵਿੱਚ ਦੋ ਤਿਹਾਈ ਰਸੋਈ ਦੇ ਤੇਲ ਦੀ ਦਰਾਮਦ ਕੀਤੀ ਜਾਂਦੀ ਹੈ। ਰੂਸ-ਯੂਕਰੇਨ ਸੰਕਟ ਅਤੇ ਇੰਡੋਨੇਸ਼ੀਆ ਵੱਲੋਂ ਪਾਮ ਆਇਲ ਦੀ ਬਰਾਮਦ ‘ਤੇ ਪਾਬੰਦੀ ਤੋਂ ਬਾਅਦ ਪਿਛਲੇ ਕੁਝ ਮਹੀਨਿਆਂ ‘ਚ ਦੇਸ਼ ‘ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਵਾਧਾ ਦੇਖਣ ਨੂੰ ਮਿਲਿਆ ਸੀ। ਹਾਲਾਂਕਿ, ਕੁਝ ਮਹੀਨੇ ਪਹਿਲਾਂ, ਇੰਡੋਨੇਸ਼ੀਆ ਨੇ ਪਾਮ ਤੇਲ ਦੇ ਨਿਰਯਾਤ ‘ਤੇ ਪਾਬੰਦੀ ਹਟਾ ਦਿੱਤੀ ਸੀ। ਭਾਰਤ ਇੰਡੋਨੇਸ਼ੀਆ ਤੋਂ ਹਰ ਸਾਲ ਲਗਭਗ 80 ਲੱਖ ਟਮ ਪਾਮ ਤੇਲ ਖ਼ਰੀਦਦਾ ਹੈ। ਦੇਸ਼ ਇਸ ਸਮੇਂ ਪਾਮ ਆਇਲ, ਸੋਇਆਬੀਨ ਤੇਲ ਅਤੇ ਸੂਰਜਮੁਖੀ ਤੇਲ ਦੀਆਂ ਕੱਚੇ ਕਿਸਮਾਂ ‘ਤੇ ਜ਼ੀਰੋ ਆਯਾਤ ਡਿਊਟੀ ਨੂੰ ਆਕਰਸ਼ਿਤ ਕਰਦਾ ਹੈ। ਪਹਿਲਾਂ ਵੀ ਸਰਕਾਰ ਨੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਕਾਬੂ ਵਿਚ ਰੱਖਣ ਲਈ ਪਾਮ ਤੇਲ ਦੀ ਦਰਾਮਦ ‘ਤੇ ਕਈ ਵਾਰ ਡਿਊਟੀ ਘਟਾਉਣ ਦਾ ਫ਼ੈਸਲਾ ਕੀਤਾ ਹੈ।

Add a Comment

Your email address will not be published. Required fields are marked *