CBSE ਦੇ 9ਵੀਂ ਤੇ 11ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਹੁਣ ਇਸ ਤਾਰੀਖ਼ ਤੱਕ ਹੋਵੇਗੀ ਰਜਿਸਟ੍ਰੇਸ਼ਨ

ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 9ਵੀਂ ਤੇ 11ਵੀਂ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਡੇਟਾ ਸਬਮਿਟ ਕਰਨ ਦੀ ਸਮਾਂ ਹੱਦ ਵਧਾ ਦਿੱਤੀ ਹੈ। ਬੋਰਡ ਦੇ ਅਨੁਸਾਰ ਬਿਨਾ ਲੇਟ ਫ਼ੀਸ ਦੇ ਸੀ. ਬੀ. ਐੱਸ. ਈ. 9ਵੀਂ ਤੇ 11ਵੀਂ ਰਜਿਸਟ੍ਰੇਸ਼ਨ ਡੇਟਾ ਬੋਰਡ ਦੀ ਵੈੱਬਸਾਈਟ ’ਤੇ ਅਪਲੋਡ ਕਰਨ ਦੀ ਆਖ਼ਰੀ ਤਾਰੀਖ਼ 15 ਅਕਤੂਬਰ ਹੈ। ਸੀ. ਬੀ. ਐੱਸ. ਈ. ਨੇ ਇਹ ਫ਼ੈਸਲਾ ਸਕੂਲਾਂ ਤੋਂ ਪ੍ਰਾਪਤ ਵਿਦਿਆਰਥੀਆਂ ਦੀਆਂ ਅਰਜ਼ੀਆਂ ’ਤੇ ਵਿਚਾਰ ਕਰਨ ਦੇ ਬਾਅਦ ਲਿਆ ਹੈ।

ਇਸ ਫ਼ੈਸਲੇ ਦੇ ਬਾਅਦ ਜੋ ਸਕੂਲ ਹੁਣ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਕਰ ਸਕੇ ਹਨ, ਉਨ੍ਹਾਂ ਨੂੰ ਹੁਣ ਇਸ ਪ੍ਰਕਿਰਿਆ ਲਈ ਹੋਰ ਸਮਾਂ ਮਿਲ ਗਿਆ ਹੈ। ਸੀ. ਬੀ. ਐੱਸ. ਈ. 9ਵੀ ਦੇ ਭਾਰਤੀ ਵਿਦਿਆਰਥੀਆਂ ਨੂੰ 300 ਰੁਪਏ ਰਜਿਸਟ੍ਰੇਸ਼ਨ ਫ਼ੀਸ ਦੇਣੀ ਹੋਵੇਗੀ, ਜਦੋਂ ਕਿ ਵਿਦੇਸ਼ਾਂ ਦੇ ਵਿਦਿਆਰਥੀਆਂ ਨੂੰ 500 ਰੁਪਏ ਫ਼ੀਸ ਦੇਣੀ ਹੋਵੇਗੀ। ਸੀ. ਬੀ. ਐੱਸ. ਈ, ਦੇ 11ਵੀਂ ਦੇ ਭਾਰਤੀ ਵਿਦਿਆਰਥੀਆਂ ਦੇ ਲਈ ਰਜਿਸਟ੍ਰੇਸ਼ਨ 300 ਰੁਪਏ ਨਿਰਧਾਰਿਤ ਕੀਤੀ ਗਈ ਹੈ, ਜਦੋਂ ਕਿ ਵਿਦੇਸ਼ਾਂ ਦੇ ਵਿਦਿਆਰਥੀਆਂ ਦੇ ਲਈ 600 ਰੁਪਏ ਹੈ।
ਲੇਟ ਫ਼ੀਸ ਦਾ ਭੁਗਤਾਨ
ਤੁਹਾਨੂੰ ਦੱਸ ਦੇਈਏ ਕਿ ਵਿਦਿਆਰਥੀਆਂ ਨੂੰ 16 ਤੋਂ 30 ਅਕਤੂਬਰ ਦੇ ਵਿਚਕਾਰ ਲੇਟ ਫ਼ੀਸ ਦੇ ਨਾਲ ਰਜਿਸਟ੍ਰੇਸ਼ਨ ਕਰਨ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ। ਭਾਰਤੀ ਵਿਦਿਆਰਥੀਆਂ ਨੂੰ ਲੇਟ ਫ਼ੀਸ ਦੇ ਰੂਪ ਵਿਚ 2300 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜਦੋਂ ਕਿ 9ਵੀਂ, 11ਵੀਂ ਦੇ ਵਿਦੇਸ਼ੀ ਵਿਦਿਆਰਥੀਆਂ ਨੂੰ ਲੇਟ ਫ਼ੀਸ ਦੇ ਤੌਰ ’ਤੇ ਕ੍ਰਮਵਾਰ 2500 ਅਤੇ 2600 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

Add a Comment

Your email address will not be published. Required fields are marked *