ਆਸਟ੍ਰੇਲੀਆ ਦਾ ਨਵਾਂ ਕਦਮ, ਰੂਸੀਆਂ ਵਿਰੁੱਧ ਪਾਬੰਦੀਆਂ ਦਾ ਕੀਤਾ ਵਿਸਥਾਰ

 ਆਸਟ੍ਰੇਲੀਆ ਨੇ ਐਤਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਯੂਕ੍ਰੇਨ ਦੇ ਚਾਰ ਖੇਤਰਾਂ ਨੂੰ ਸ਼ਾਮਲ ਕਰਨ ਦੀ ਘੋਸ਼ਣਾ ਕਰਨ ਤੋਂ ਬਾਅਦ ਰੂਸ ਦੁਆਰਾ ਨਿਯੁਕਤ ਕੀਤੇ ਗਏ 28 ਵੱਖਵਾਦੀਆਂ, ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ‘ਤੇ ਵਿੱਤੀ ਅਤੇ ਯਾਤਰਾ ਪਾਬੰਦੀਆਂ ਲਗਾਈਆਂ।ਨਵੀਆਂ ਪਾਬੰਦੀਆਂ ਉਨ੍ਹਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਜਿਨ੍ਹਾਂ ਬਾਰੇ ਆਸਟ੍ਰੇਲੀਆਈ ਸਰਕਾਰ ਨੇ ਕਿਹਾ ਸੀ ਕਿ ਉਹ ਯੂਕ੍ਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਨੂੰ “ਝੂਠੀ ਰਾਏਸ਼ੁਮਾਰੀ, ਗ਼ਲਤ ਜਾਣਕਾਰੀ ਅਤੇ ਧਮਕੀ” ਦੁਆਰਾ ਵੈਧ ਬਣਾਉਣ ਲਈ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰ ਹਹੇ ਹਨ।

ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਵਾਧੂ ਪਾਬੰਦੀਆਂ ਰਾਸ਼ਟਰਪਤੀ ਪੁਤਿਨ ਦੀਆਂ ਕਾਰਵਾਈਆਂ ਅਤੇ ਉਨ੍ਹਾਂ ਦੇ ਆਦੇਸ਼ਾਂ ਨੂੰ ਲਾਗੂ ਕਰਨ ਵਾਲਿਆਂ ਪ੍ਰਤੀ ਆਸਟ੍ਰੇਲੀਆ ਦੇ ਸਖ਼ਤ ਇਤਰਾਜ਼ ਨੂੰ ਹੋਰ ਮਜ਼ਬੂਤ​ਕਰਦੀਆਂ ਹਨ।” ਪੁਤਿਨ ਨੇ ਸ਼ੁੱਕਰਵਾਰ ਨੂੰ ਯੂਕ੍ਰੇਨ ਦੇ ਚਾਰ ਖੇਤਰਾਂ ਨੂੰ ਸ਼ਾਮਲ ਕਰਨ ਦੀ ਘੋਸ਼ਣਾ ਕੀਤੀ, ਜਿਸ ਨੂੰ ਮਾਸਕੋ ਨੇ ਜਨਮਤ ਸੰਗ੍ਰਹਿ ਕਿਹਾ ਸੀ। ਇਹਨਾਂ ਵੋਟਾਂ ਨੂੰ ਕੀਵ ਅਤੇ ਪੱਛਮੀ ਸਰਕਾਰਾਂ ਦੁਆਰਾ ਗੈਰ ਕਾਨੂੰਨੀ ਅਤੇ ਜ਼ਬਰਦਸਤੀ ਕਰਾਰ ਦਿੱਤਾ ਗਿਆ ਸੀ।

ਵੋਂਗ ਨੇ ਕਿਹਾ ਕਿ ਯੂਕ੍ਰੇਨ ਦੇ ਖੇਤਰ ਜੋ ਵਰਤਮਾਨ ਵਿੱਚ ਰੂਸੀ ਫ਼ੌਜਾਂ ਦੇ ਕਬਜ਼ੇ ਵਿੱਚ ਹਨ, ਉਹ ਯੂਕ੍ਰੇਨ ਦੇ ਪ੍ਰਭੂਸੱਤਾ ਖੇਤਰ ਹਨ। ਕੋਈ ਵੀ ਝੂਠਾ ਜਨਮਤ ਸੰਗ੍ਰਹਿ ਇਸ ਨੂੰ ਨਹੀਂ ਬਦਲ ਸਕਦਾ।ਆਸਟ੍ਰੇਲੀਆ ਨੇ ਕਿਹਾ ਕਿ ਲੁਹਾਨਸਕ, ਡੋਨੇਟਸਕ, ਖੇਰਸਨ ਅਤੇ ਜ਼ਪੋਰਿਝੀਆ ਖੇਤਰ ਯੂਕ੍ਰੇਨ ਦੇ ਪ੍ਰਭੂਸੱਤਾ ਸੰਪੰਨ ਖੇਤਰ ਹਨ।ਕੈਨਬਰਾ ਨੇ ਨਸਲਕੁਸ਼ੀ ਕਨਵੈਨਸ਼ਨ ਦੀ ਉਲੰਘਣਾ ਕਰਨ ਲਈ ਯੂਕ੍ਰੇਨ ਦੁਆਰਾ ਰੂਸ ਖ਼ਿਲਾਫ਼ ਲਿਆਂਦੇ ਗਏ ਕੇਸ ਦੇ ਸਮਰਥਨ ਵਿੱਚ ਅੰਤਰਰਾਸ਼ਟਰੀ ਅਦਾਲਤ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਹੈ।ਅਟਾਰਨੀ-ਜਨਰਲ ਮਾਰਕ ਡ੍ਰੇਫਸ ਨੇ ਵੋਂਗ ਦੇ ਨਾਲ ਸਾਂਝੇ ਬਿਆਨ ਵਿੱਚ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਨਿਆਂ ਅਦਾਲਤ ਵਿੱਚ ਰੂਸ ਖ਼ਿਲਾਫ਼ ਇਹਨਾਂ ਕਾਰਵਾਈਆਂ ਨੂੰ ਲਿਆਉਣ ਵਿੱਚ ਯੂਕ੍ਰੇਨ ਨਾਲ ਖੜ੍ਹੇ ਹਾਂ।

Add a Comment

Your email address will not be published. Required fields are marked *