ਹਾਕੀ ਇੰਡੀਆ ਨੇ FIH ਪ੍ਰੋ ਲੀਗ ਮੈਚਾਂ ਲਈ 33 ਸੰਭਾਵਿਤ ਖਿਡਾਰੀਆਂ ਦਾ ਕੀਤਾ ਐਲਾਨ
October 2, 2022
![](http://mehakewattan.com/wp-content/uploads/2022/10/2022_10image_20_57_438914456manpreetsingh-ll.jpg)
ਬੈਂਗਲੁਰੂ : ਹਾਕੀ ਇੰਡੀਆ ਨੇ ਸ਼ਨੀਵਾਰ ਨੂੰ 28 ਅਕਤੂਬਰ ਤੋਂ ਸ਼ੁਰੂ ਹੋ ਰਹੇ ਐਫ. ਆਈ. ਐਚ. ਪ੍ਰੋ ਲੀਗ ਸੀਜ਼ਨ ਦੇ ਸ਼ੁਰੂਆਤੀ ਮੈਚਾਂ ਲਈ 33 ਮੈਂਬਰੀ ਪੁਰਸ਼ ਕੋਰ ਸੰਭਾਵਿਤ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ, ਜਿਸ ਵਿੱਚ ਕਪਤਾਨ ਮਨਪ੍ਰੀਤ ਸਿੰਘ ਅਤੇ ਅਨੁਭਵੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਸ਼ਾਮਲ ਹਨ। ਭੁਵਨੇਸ਼ਵਰ ‘ਚ ਕਲਿੰਗ ਸਟੇਡੀਅਮ ‘ਚ ਨਿਊਜ਼ੀਲੈਂਡ (28 ਅਕਤੂਬਰ ਅਤੇ 4 ਨਵੰਬਰ) ਅਤੇ ਸਪੇਨ (30 ਅਕਤੂਬਰ ਅਤੇ 6 ਨਵੰਬਰ) ਦੇ ਖਿਲਾਫ ਐਫ. ਆਈ. ਐਚ ਪ੍ਰੋ ਲੀਗ ਮੈਚਾਂ ਤੋਂ ਪਹਿਲਾਂ ਰਾਸ਼ਟਰੀ ਕੈਂਪ ਲਈ ਖਿਡਾਰੀ ਸੋਮਵਾਰ ਨੂੰ ਬੈਂਗਲੁਰੂ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਕੇਂਦਰ ਵਿੱਚ ਪਹੁੰਚਣਗੇ। ਮੁੱਖ ਕੋਚ ਗ੍ਰਾਹਮ ਰੀਡ ਨੇ ਕੈਂਪ ਬਾਰੇ ਕਿਹਾ, ” ਭੁਵਨੇਸ਼ਵਰ-ਰਾਊਰਕੇਲਾ ‘ਚ ਐਫ. ਆਈ. ਐਚ. ਹਾਕੀ ਪੁਰਸ਼ ਵਿਸ਼ਵ ਕੱਪ 2023 ਤੋਂ ਪਹਿਲਾਂ ਸਾਨੂੰ ਕਿਹੜੇ-ਕਿਹੜੇ ਖੇਤਰਾਂ ਵਿੱਚ ਕੰਮ ਕਰਨ ਦੀ ਲੋੜ ਹੈ, ਇਸ ਬਾਰੇ ਚਰਚਾ ਕਰਾਂਗੇ।”