ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨੇ ਪੁੱਤ ਦੇ ਯੂਟਿਊਬ ਚੈਨਲ ਦੇ ਡਾਇਮੰਡ ਪਲੇਅ ਬਟਨ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
October 2, 2022
ਚੰਡੀਗੜ੍ਹ– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਅਜਿਹਾ ਪਹਿਲਾ ਪੰਜਾਬੀ ਗਾਇਕ ਹੈ, ਜਿਸ ਦੇ ਆਪਣੇ ਨਿੱਜੀ ਯੂਟਿਊਬ ਚੈਨਲ ’ਤੇ 1 ਕਰੋੜ ਤੋਂ ਵੱਧ ਸਬਸਕ੍ਰਾਈਬਰਜ਼ ਹਨ।
ਜੇਕਰ ਮੌਜੂਦਾ ਸਬਸਕ੍ਰਾਈਬਰਜ਼ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਹ 1 ਕਰੋੜ 70 ਲੱਖ ਤੋਂ ਵੱਧ ਹੈ। ਕਿਸੇ ਵੀ ਯੂਟਿਊਬ ਚੈਨਲ ਨੂੰ 1 ਕਰੋੜ ਸਬਸਕ੍ਰਾਈਬਰਜ਼ ਪਾਰ ਕਰਨ ’ਤੇ ਇਕ ਡਾਇਮੰਡ ਪਲੇਅ ਬਟਨ ਮਿਲਦਾ ਹੈ।ਸਿੱਧੂ ਮੂਸੇ ਵਾਲਾ ਦਾ ਡਾਇਮੰਡ ਪਲੇਅ ਬਟਨ ਉਸ ਦੇ ਘਰ ਆ ਚੁੱਕਾ ਹੈ, ਜਿਸ ਨਾਲ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੰਸਟਾਗ੍ਰਾਮ ’ਤੇ ਇਕ ਤਸਵੀਰ ਪੋਸਟ ਕਰਦਿਆਂ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕੈਪਸ਼ਨ ’ਚ ਲਿਖਿਆ, ‘‘ਦੁਨੀਆ ’ਤੇ ਚੜ੍ਹਤ ਦੇ ਝੰਡੇ ਝੂਲਦੇ।’’

