ਰਾਸ਼ਟਰੀ ਫ਼ਿਲਮ ਐਵਾਰਡ ’ਚ ‘ਦਿ ਸੇਵੀਅਰ’ ਨੂੰ ਮਿਲਿਆ ਬੈਸਟ ਇਨਵੈਸਟੀਗੇਟਿਵ ਫ਼ਿਲਮ’ ਦਾ ਪੁਰਸਕਾਰ

ਬੀਤੇ ਦਿਨੀਂ ਦਾਦਾ ਸਾਹਿਬ ਫਾਲਕੇ ਐਵਾਰਡ ਦਾ ਐਲਾਨ ਕੀਤਾ ਗਿਆ ਸੀ। ਜੋ ਕੱਲ ਯਾਨੀ 30ਸਤੰਬਰ ਨੂੰ ਹੋਇਆ ਹੈ। ਇਸ ਐਵਾਰਡ ਫੰਕਸ਼ਨ ’ਚ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਇਆ। ਦੱਸ ਦੇਈਏ ਇਸ ਐਵਾਰਡ ਫੰਕਸ਼ਨ ’ਚ ਇਤਿਹਾਸਕ ਤੌਰ ’ਤੇ ਪੁੰਛ ਅਤੇ ਜੰਮੂ-ਕਸ਼ਮੀਰ ਦੇ ਰਾਖੇ ਵਜੋਂ ਜਾਣੇ ਜਾਂਦੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ ‘ਦਿ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਨੂੰ 68ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ’ਚ ‘ਬੈਸਟ ਇਨਵੈਸਟੀਗੇਟਿਵ ਫ਼ਿਲਮ’ ਦਾ ਪੁਰਸਕਾਰ ਦਿੱਤਾ ਗਿਆ ਹੈ।

ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਡਾ.ਪਰਮਜੀਤ ਸਿੰਘ ਕੱਟੂ ਨੂੰ ਵਿਗਿਆਨ ਭਵਨ ਦਿੱਲੀ ਵਿਖੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਸਨਮਾਨਿਤ ਕੀਤਾ ਗਿਆ। ਦੱਸ ਦੇਈਏ ਇਸ ਤੋਂ ਪਹਿਲਾਂ ਫ਼ਿਲਮ ‘ਦਿ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਨੂੰ 12ਵੇਂ ਦਾਦਾ ਸਾਹਿਬ ਫ਼ਾਲਕੇ ਫ਼ਿਲਮ ਮਹਾ ਉਤਸਵ 2022 ਲਈ ਚੁਣਿਆ ਗਿਆ ਸੀ।

ਇਸ ਦੇ ਨਾਲ ਪਰਮਜੀਤ ਸਿੰਘ ਨੇ ਟਵੀਟ ਕਰਕੇ ਆਪਣੀ ਖੁਸ਼ੀ ਜਾਹਰ ਕੀਤੀ  ਹੈ। ਉਨ੍ਹਾਂ ਲਿਖਿਆ ਕਿ ‘ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਸਰਵੋਤਮ ਨਿਰਦੇਸ਼ਕ ਵਜੋਂ 68ਵਾਂ ਰਾਸ਼ਟਰੀ ਫ਼ਿਲਮ ਪੁਰਸਕਾਰ ਪ੍ਰਾਪਤ ਕੀਤਾ। ਇਨਵੈਸਟੀਗੇਟਿਵ ਫ਼ਿਲਮ ‘ਦਿ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ। ਵਾਹਿਗੁਰੂ ਤੇਰਾ ਸ਼ੁਕਰ ਹੈ।’

Add a Comment

Your email address will not be published. Required fields are marked *