AirIndia ਨੇ ਸੀਨੀਅਰ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਮਿਲਣ ਵਾਲੀ ਇਸ ਸਹੂਲਤ ‘ਤੇ ਚਲਾਈ ਕੈਂਚੀ

ਮੁੰਬਈ : ਟਾਟਾ ਸਮੂਹ ਦੀ ਏਅਰਲਾਈਨ ਏਅਰ ਇੰਡੀਆ ਨੇ ਸੀਨੀਅਰ ਨਾਗਰਿਕਾਂ ਅਤੇ ਇਕਾਨਮੀ ਕਲਾਸ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਬੇਸਿਕ ਕਿਰਾਏ ਦੀ ਛੋਟ ਨੂੰ ਅੱਧਾ ਕਰ ਦਿੱਤਾ ਹੈ। ਕੰਪਨੀ ਦੀ ਵੈੱਬਸਾਈਟ ਮੁਤਾਬਕ ਬੇਸਿਕ ਕਿਰਾਏ ‘ਚ ਸੋਧੀ ਹੋਈ ਛੋਟ 29 ਸਤੰਬਰ ਤੋਂ ਲਾਗੂ ਹੋ ਗਈ ਹੈ। ਹੁਣ ਤੱਕ ਏਅਰ ਇੰਡੀਆ ਇਨ੍ਹਾਂ ਦੋਵਾਂ ਸ਼੍ਰੇਣੀਆਂ ‘ਚ 50 ਫੀਸਦੀ ਦੀ ਛੋਟ ਦੇ ਰਹੀ ਸੀ।

ਏਅਰ ਇੰਡੀਆ ਦੀ ਵੈੱਬਸਾਈਟ ‘ਤੇ ਮੌਜੂਦ ਜਾਣਕਾਰੀ ਮੁਤਾਬਕ, ”ਸੀਨੀਅਰ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ 29 ਸਤੰਬਰ ਨੂੰ ਜਾਂ ਇਸ ਤੋਂ ਬਾਅਦ ਜਾਰੀ ਟਿਕਟਾਂ ਦੇ ਮੂਲ ਕਿਰਾਏ ‘ਤੇ 25 ਫੀਸਦੀ ਦੀ ਛੋਟ ਮਿਲੇਗੀ। ਇਹ ਛੂਟ ਇਕਾਨਮੀ ਕੈਬਿਨ ਵਿਚ ਚੁਣੀ ਗਈ ਬੁਕਿੰਗ ਸ਼੍ਰੇਣੀ ‘ਤੇ ਉਪਲਬਧ ਹੋਵੇਗੀ।” ਟਾਟਾ ਸਮੂਹ ਨੇ ਇਸ ਸਾਲ 27 ਜਨਵਰੀ ਨੂੰ ਸਰਕਾਰ ਤੋਂ ਘਾਟੇ ਵਿਚ ਚੱਲ ਰਹੀ ਏਅਰ ਇੰਡੀਆ ਨੂੰ ਖਰੀਦਿਆ ਸੀ।

Add a Comment

Your email address will not be published. Required fields are marked *