ਰਿਚਾ ਅਤੇ ਅਲੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ

 ਬਾਲੀਵੁੱਡ ਦੇ ਪ੍ਰੇਮੀ ਅਲੀ ਫਜ਼ਲ ਅਤੇ ਰਿਚਾ ਚੱਢਾ ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਵਿਆਹ ਦੇ ਸਾਰੇ ਫ਼ੰਕਸ਼ਨ ਦਿੱਲੀ ’ਚ ਹੀ ਹੋਣ ਜਾ ਰਹੇ ਹਨ। ਦੋਵੇਂ ਆਪਣੇ ਵਿਆਹ ਦੇ ਸਾਰੇ ਪ੍ਰੀ-ਵੈਡਿੰਗ ਫੰਕਸ਼ਨ ਲਈ ਦਿੱਲੀ ਪਹੁੰਚ ਚੁੱਕੇ ਹਨ।

ਮੀਡੀਆ ਅਨੁਸਾਰ ਰਿਚਾ ਚੱਢਾ ਦੇ ਘਰ ’ਚ ਹੋਣ ਵਾਲੇ ਸਮਾਗਮ ’ਚ ਸਿਰਫ਼ ਸੀਮਤ ਲੋਕ ਹੀ ਸ਼ਾਮਲ ਹੋਣਗੇ। ਰਿਚਾ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਵਿਆਹ ਦਿੱਲੀ ’ਚ  ਹੋਵੇਗਾ। ਇਸ ਵਿਆਹ ’ਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਵਿਆਹ ਨੂੰ ਰਿਚਾ ਅਤੇ ਅਲੀ ਦਾ ਪਰਿਵਾਰ ਹੋਸਟ ਕਰੇਗਾ।

ਸੂਤਰ ਨੇ ਅੱਗੇ ਕਿਹਾ ਕਿ ਇਸ ਸਮਾਗਮ ’ਚ ਸਿਰਫ਼ 30 ਤੋਂ 35 ਲੋਕ ਹੀ ਸ਼ਾਮਲ ਹੋਣਗੇ। ਦੋਵਾਂ ਦੇ ਵਿਆਹ ਨੂੰ ਲੈ ਕੇ ਹੁਣ ਤੱਕ ਗੈਸਟ ਲਿਸਟ ਤੋਂ ਲੈ ਕੇ ਫੂਡ ਮੈਨਿਊ ਅਤੇ ਵੈਡਿੰਗ ਕਾਰਡ ਤੱਕ ਦੇ ਅਪਡੇਟਸ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਦੋਵੇਂ ਕਿਸ ਦਿਨ ਸੱਤ ਫੇਰੇ ਲੈਣਗੇ, ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਖ਼ਬਰਾਂ ਦੀ ਮੰਨੀਏ ਤਾਂ ਦੋਵੇਂ ਰਵਾਇਤੀ ਤਰੀਕੇ ਨਾਲ ਵਿਆਹ ਕਰਨਗੇ।

ਹਾਲ ਹੀ ’ਚ ਰਿਚਾ ਚੱਢਾ ਨੇ ਆਪਣੀ ਇੰਸਟਾ ਸਟੋਰੀ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਉਹ ਆਪਣੇ ਹੱਥਾਂ ’ਤੇ ਲਗਾਈ ਮਹਿੰਦੀ ਨੂੰ ਫ਼ਲਾਟ ਕਰਦੀ ਹੋਈ ਨਜ਼ਰ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵਿਆਹ ਬਾਲੀਵੁੱਡ ਦੇ ਸਭ ਤੋਂ ਵੱਡੇ ਵਿਆਹਾਂ ’ਚੋਂ ਇਕ ਹੋਵੇਗਾ। ਰਿਚਾ ਲਗਾਤਾਰ ਇੰਸਟਾਗ੍ਰਾਮ ਅਤੇ ਆਪਣੀ ਵੀਡੀਓ ਅਤੇ ਤਸਵੀਰਾਂ ਸਾਂਝੀ ਕਰ ਰਹੀ ਹੈ। ਪ੍ਰਸ਼ੰਸਕਾਂ ਜੋੜੇ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Add a Comment

Your email address will not be published. Required fields are marked *