ਪਾਕਿਸਤਾਨ ‘ਚ ਡਾਕਟਰ ਦੀ ਕਾਰ ‘ਤੇ ਅੰਨ੍ਹੇਵਾਹ ਫਾਈਰਿੰਗ, ਤਿੰਨ ਪੁੱਤਰਾਂ ਦੀ ਮੌਤ

ਕਰਾਚੀ – ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕਵੇਟਾ ‘ਚ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਡਾਕਟਰ ਦੀ ਗੱਡੀ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੇ ਤਿੰਨ ਪੁੱਤਰਾਂ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਕਵੇਟਾ ਦੇ ਜੁਆਇੰਟ ਰੋਡ ‘ਤੇ ਵਾਪਰੀ ਸੀ, ਜਦੋਂ ਡਾਕਟਰ ਨਾਸਿਰ ਅਚਕਜ਼ਈ ਦਾ ਪਰਿਵਾਰ ਇਕ ਵਿਆਹ ਸਮਾਰੋਹ ਤੋਂ ਵਾਪਸ ਆ ਰਿਹਾ ਸੀ।

ਪੁਲਸ ਮੁਤਾਬਕ ਅਚਕਜ਼ਈ ਦੇ ਤਿੰਨ ਬੇਟਿਆਂ 20 ਸਾਲਾ ਜ਼ਰਯਾਨ, 18 ਸਾਲਾ ਸਦਰਾਨ ਅਤੇ ਇਕ ਹੋਰ 8 ਸਾਲਾ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਗੱਡੀ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਤੋਂ ਬਾਅਦ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਕਾਰ ਵਿੱਚ ਤਿੰਨੇ ਭਰਾ ਬੈਠੇ ਸਨ ਅਤੇ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਆ ਰਹੇ ਸਨ।

‘ਡੇਲੀ ਟਾਈਮਜ਼’ ਅਖ਼ਬਾਰ ਮੁਤਾਬਕ ਹਮਲੇ ਦਾ ਨੋਟਿਸ ਲੈਂਦਿਆਂ ਬਲੋਚਿਸਤਾਨ ਦੇ ਪੁਲਸ ਇੰਸਪੈਕਟਰ ਜਨਰਲ ਅਬਦੁਲ ਖਾਲਿਕ ਸ਼ੇਖ ਨੇ ਰਿਪੋਰਟ ਮੰਗੀ ਹੈ। ਤਿੰਨਾਂ ਭਰਾਵਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਚਮਨ ਵਿੱਚ ਦਫ਼ਨਾਇਆ ਗਿਆ। ਚਮਨ ਅਫਗਾਨਿਸਤਾਨ ਨਾਲ ਆਪਣੀ ਸਰਹੱਦ ਸਾਂਝੀ ਕਰਦਾ ਹੈ।

Add a Comment

Your email address will not be published. Required fields are marked *