ਗੂਗਲ ਦੀ ਪਾਲਸੀ ਹੈੱਡ ਅਰਚਨਾ ਗੁਲਾਟੀ ਵੱਲੋਂ ਅਸਤੀਫਾ
September 28, 2022
ਨਵੀਂ ਦਿੱਲੀ, 27 ਸਤੰਬਰ
ਗੂਗਲ ਇੰਡੀਆ ਦੀ ਪਾਲਸੀ ਹੈੱਡ ਅਰਚਨਾ ਗੁਲਾਟੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਪੰਜ ਮਹੀਨੇ ਪਹਿਲਾਂ ਹੀ ਸਰਕਾਰੀ ਨੌਕਰੀ ਛੱਡ ਕੇ ਗੂਗਲ ਦੀ ਨੌਕਰੀ ਸ਼ੁਰੂ ਕੀਤੀ ਸੀ। ਅਰਚਨਾ ਨੇ ਆਈਆਈਟੀ ਦਿੱਲੀ ਤੋਂ ਅਰਥ ਸ਼ਾਸਤਰ ਦੀ ਗਰੈਜੂਏਸ਼ਨ ਅਤੇ ਪੀਐਚ ਡੀ ਕੀਤੀ ਹੈ ਤੇ ਉਹ ਪਹਿਲਾਂ ਨੀਤੀ ਆਯੋਗ ਵਿੱਚ ਸੰਯੁਕਤ ਸਕੱਤਰ (ਡਿਜੀਟਲ ਸੰਚਾਰ) ਸਨ। ਸੂਤਰਾਂ ਨੇ ਦੱਸਿਆ ਕਿ ਅਰਚਨਾ ਗੁਲਾਟੀ ਨੇ ਗੂਗਲ ਇੰਡੀਆ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਨ੍ਹਾਂ ਨੇ ਗੂਗਲ ਤੋਂ ਅਸਤੀਫਾ ਕਿਉਂ ਦਿੱਤਾ।

