ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਅਮਰੀਕਾ ਦੇ ਵਪਾਰਕ ਭਾਈਚਾਰੇ ਵਿਚਾਲੇ ਹੋਈ ਮੀਟਿੰਗ

ਵਾਸ਼ਿੰਗਟਨ : ਬੀਤੇ ਦਿਨੀਂ ਅਮਰੀਕਾ ‘ਚ ਕਾਰੋਬਾਰੀ ਭਾਈਚਾਰੇ ਨਾਲ ਬੈਠਕ ਤੋਂ ਬਾਅਦ ਜੈਸ਼ੰਕਰ ਨੇ ਯੂ.ਐੱਸ ਇੰਡੀਆ ਬਿਜ਼ਨਸ ਕੌਂਸਲ ਦੇ ਮੈਂਬਰਾਂ ਅਤੇ ਵੱਖ-ਵੱਖ ਕਾਰੋਬਾਰਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਕਿ ਅਮਰੀਕਾ ‘ ਭਾਰਤ ਲਈ ਵਿਸ਼ਵਾਸ ਅਤੇ ਉਮੀਦ ਦੀ ਭਾਵਨਾ ਸਾਫ਼ ਦਿਖਾਈ ਦੇ ਰਹੀ ਹੈ। ਅਮਰੀਕਾ ਭਾਰਤ ​​ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ  ਸਿਹਮਤ ਹਨ। USIBC ਦੇ ਪ੍ਰਧਾਨ ਅਤੁਲ ਕਸ਼ਯਪ ਨੇ ਜੈਸ਼ੰਕਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕੌਂਸਲ ਦੇ ਮੈਂਬਰਾਂ ਨਾਲ ਉਨ੍ਹਾਂ ਦੀ ਗੱਲਬਾਤ ਬਹੁਤ ਮਦਦਗਾਰ ਅਤੇ ਮਾਰਗਦਰਸ਼ਕ ਰਹੀ।

ਇਸ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਪਿਛਲੇ ਸਾਲ ਦੋਵਾਂ ਵਿਚਾਲੇ ਦੁਵੱਲਾ ਵਪਾਰ 157 ਅਰਬ ਡਾਲਰ ਰਿਹਾ।ਬਲਿੰਕਨ ਨੇ ਕਿਹਾ ਉਹ ਭਾਰਤ ਲਈ ਸਿੱਧੇ ਵਿਦੇਸ਼ੀ ਨਿਵੇਸ਼ ਦਾ ਸਭ ਤੋਂ ਵੱਡਾ ਸਰੋਤ ਹੈ ਅਤੇ ਗੂਗਲ ਤੋਂ ਲੈ ਕੇ ਮਾਈਕ੍ਰੋਸਾਫਟ, ਵਰਲਪੂਲ, ਬੋਇੰਗ, ਜੀਈ ਤੱਕ ਬਹੁਤ ਸਾਰੀਆਂ ਅਮਰੀਕੀ ਕੰਪਨੀਆਂ ਨੇ ਭਾਰਤ ਵਿੱਚ 45 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ ਤਾਂ ਜੋ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਨੌਕਰੀਆਂ ਪੈਦਾ ਹੋਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਅਮਰੀਕਾ-ਭਾਰਤ ਕਮਰਸ਼ੀਅਲ ਡਾਇਲਾਗ, ਯੂਐੱਸ-ਇੰਡੀਆ ਸੀ.ਈ.ਓ. ਫੋਰਮ ਰਾਹੀਂ ਹੋਰ ਮੌਕੇ ਦੇਖਣਗੇ।

Add a Comment

Your email address will not be published. Required fields are marked *