ਭਾਰਤ ਅਤੇ ਦੱਖਣੀ ਅਫਰੀਕਾ ਦੀ ਟੀਮ ਟੀ-20 ਮੈਚ ਲਈ ਪਹੁੰਚੀ ਤਿਰੂਵਨੰਤਪੁਰਮ

ਤਿਰੂਵਨੰਤਪੁਰਮ – ਦੱਖਣੀ ਅਫਰੀਕਾ ਖ਼ਿਲਾਫ਼ 28 ਸਤੰਬਰ ਨੂੰ ਇੱਥੇ ਗ੍ਰੀਨਫੀਲਡ ਸਟੇਡੀਅਮ ‘ਚ ਖੇਡੇ ਜਾਣ ਵਾਲੇ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਲਈ ਭਾਰਤੀ ਕ੍ਰਿਕਟ ਟੀਮ ਸੋਮਵਾਰ ਨੂੰ ਸ਼ਹਿਰ ਪਹੁੰਚੀ। ਭਾਰਤੀ ਟੀਮ ਦਾ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪ੍ਰਸ਼ੰਸਕਾਂ ਅਤੇ ਕੇਰਲ ਕ੍ਰਿਕਟ ਸੰਘ (ਕੇਸੀਏ) ਨੇ ਨਿੱਘਾ ਸਵਾਗਤ ਕੀਤਾ। ਦੱਖਣੀ ਅਫਰੀਕਾ ਦੀ ਟੀਮ ਐਤਵਾਰ ਨੂੰ ਇੱਥੇ ਪਹੁੰਚੀ ਸੀ ਅਤੇ ਉਸ ਨੇ ਅੱਜ ਅਭਿਆਸ ਸ਼ੁਰੂ ਕੀਤਾ।

ਕੇਸੀਏ ਨੇ ਇਕ ਰਿਲੀਜ਼ ‘ਚ ਕਿਹਾ, ‘ਟੀਮ ਇੰਡੀਆ 27 ਸਤੰਬਰ ਨੂੰ ਮੈਦਾਨ ‘ਤੇ ਅਭਿਆਸ ਕਰੇਗੀ। ਉਹ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਅਭਿਆਸ ਕਰਨਗੇ। ਦੱਖਣੀ ਅਫਰੀਕੀ ਟੀਮ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਮੈਦਾਨ ‘ਤੇ ਅਭਿਆਸ ਕਰੇਗੀ।’ ਟੀਮ ਦੇ ਕਪਤਾਨ 27 ਸਤੰਬਰ ਨੂੰ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ‘ਚ ਸ਼ਾਮਲ ਹੋਣਗੇ। ਕੇਸੀਏ ਨੇ ਕਿਹਾ ਕਿ ਮੈਚ ਲਈ ਸਿਰਫ਼ ਦੋ ਹਜ਼ਾਰ ਟਿਕਟਾਂ ਬਚੀਆਂ ਹਨ।

ਸਟੇਡੀਅਮ ਦੀ ਸਮਰੱਥਾ 55 ਹਜ਼ਾਰ ਦਰਸ਼ਕਾਂ ਦੀ ਹੈ। ਕੇਸੀਏ ਦੇ ਸੰਯੁਕਤ ਸਕੱਤਰ ਰਾਜਿਤ ਰਾਜੇਂਦਰਨ ਅਤੇ ਤਿਰੂਵਨੰਤਪੁਰਮ ਜ਼ਿਲ੍ਹਾ ਕ੍ਰਿਕਟ ਸੰਘ ਦੇ ਪ੍ਰਧਾਨ ਰਾਜੀਵ ਨੇ ਹਵਾਈ ਅੱਡੇ ‘ਤੇ ਭਾਰਤੀ ਟੀਮ ਦਾ ਸਵਾਗਤ ਕੀਤਾ। ਅੱਪਰ-ਟੀਅਰ, ਪਵੇਲੀਅਨ ਅਤੇ ਕੇਸੀਏ ਗ੍ਰੈਂਡਸਟੈਂਡ ਟਿਕਟਾਂ ਦੀਆਂ ਦਰਾਂ ਕ੍ਰਮਵਾਰ 1,500 ਰੁਪਏ, 2,750 ਰੁਪਏ ਅਤੇ 6,000 ਰੁਪਏ ਹਨ। KCA ਗ੍ਰੈਂਡਸਟੈਂਡ ਸੀਟਾਂ ਲਈ ਟਿਕਟ ਵਿੱਚ ਭੋਜਨ ਦਾ ਖ਼ਰਚਾ ਸ਼ਾਮਲ ਕੀਤਾ ਜਾਵੇਗਾ।

Add a Comment

Your email address will not be published. Required fields are marked *