ਰਣਵੀਰ ਸਿੰਘ ਨੂੰ ਮੁੰਬਈ ਪੁਲਿਸ ਵਲੋਂ ਸੰਮਨ
August 13, 2022
ਮੁੰਬਈ, 12 ਅਗਸਤ -ਸੋਸ਼ਲ ਮੀਡੀਆ ‘ਤੇ ਨਗਨ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਪੁਲਿਸ ਨੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੂੰ ਅਸ਼ਲੀਲਤਾ ਦੇ ਦੋਸ਼ਾਂ ‘ਚ ਸੰਮਨ ਜਾਰੀ ਕੀਤਾ ਹੈ | ਰਣਵੀਰ ਸਿੰਘ ਨੂੰ 22 ਅਗਸਤ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਚੈਂਬਰ ਪੁਲਿਸ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ | ਮੁੰਬਈ ਪੁਲਿਸ ਦੇ ਸੂਤਰਾਂ ਅਨੁਸਾਰ ਮੁੰਬਈ ਪੁਲਿਸ ਦੀ ਇਕ ਟੀਮ ਉਸ ਨੂੰ ਨੋਟਿਸ ਦੇਣ ਲਈ ਉਸ ਦੇ ਘਰ ਗਈ ਪਰ ਪੁਲਿਸ ਨੂੰ ਪਤਾ ਲੱਗਾ ਕਿ ਉਹ ਆਪਣੀ ਰਿਹਾਇਸ਼ ‘ਤੇ ਮੌਜੂਦ ਨਹੀਂ ਸੀ |

