ਮਹਿਲਾ ਆਈ.ਪੀ.ਐਲ. ਮਾਰਚ 2023 ਤੋਂ

ਨਵੀਂ ਦਿੱਲੀ, 12 ਅਗਸਤ -ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਹਿਲਾ ਆਈ.ਪੀ.ਐਲ. ਮਾਰਚ 2023 ਤੋਂ ਇਕ ਮਹੀਨੇ ਲਈ ਖੇਡਿਆ ਜਾਵੇਗਾ, ਜਿਸ ‘ਚ ਪੰਜ ਟੀਮਾਂ ਹੋਣ ਦੀ ਸੰਭਾਵਨਾ ਹੈ | ਅਧਿਕਾਰੀ ਅਨੁਸਾਰ ਆਈ.ਪੀ.ਐਲ. ਮਾਰਚ ਦੇ ਪਹਿਲੇ ਹਫ਼ਤੇ ਸ਼ੁਰੂ ਹੋਵੇਗਾ, ਜਿਸ ਦੀ ਮਿਆਦ ਚਾਰ ਹਫ਼ਤਿਆਂ ਦੀ ਹੋਵੇਗੀ | ਦੱਖਣੀ ਅਫਰੀਕਾ ‘ਚ ਟੀ-20 ਵਿਸ਼ਵ ਕੱਪ 9 ਤੋਂ 26 ਫਰਵਰੀ ਤੱਕ ਖੇਡਿਆ ਜਾਣਾ ਹੈ ਅਤੇ ਇਸ ਤੋਂ ਤੁਰੰਤ ਬਾਅਦ ਮਹਿਲਾ ਆਈ.ਪੀ.ਐਲ. ਦੀ ਸ਼ੁਰੂਆਤ ਹੋਵੇਗੀ | 

Add a Comment

Your email address will not be published. Required fields are marked *