ਝੂਲਨ ਗੋਸਵਾਮੀ ਦੀ ਰਿਟਾਇਰਮੈਂਟ ’ਤੇ ਅਨੁਸ਼ਕਾ ਸ਼ਰਮਾ ਨੇ ਦਿੱਤੀ ਪ੍ਰਤੀਕਿਰਿਆ, ਕਿਹਾ- ‘ਤੁਹਾਡਾ ਨਾਮ ਅਮਰ ਰਹੇਗਾ’

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਹਰ ਕਿਸੇ ਦੇ ਜਹਿਨ ’ਚ ਰਹੇਗੀ। ਤੁਸੀਂ ਸੋਚ ਰਹੇ ਹੋਵੋਗੇ ਕਿ ਆਖ਼ਰਕਾਰ ਅਜਿਹਾ ਕਿਉਂ? ਦੱਸ ਦੇਈਏ ਕਿ ਸ਼ਨੀਵਾਰ ਯਾਨੀ ਕਿ 24 ਸਤੰਬਰ 2022 ਦਾ ਦਿਨ ਇਤਿਹਾਸਕ ਬਣ ਗਿਆ  ਹੈ। ਦਰਅਸਲ ਝੂਲਨ ਗੋਸਵਾਮੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। 

ਝੂਲਨ ਗੋਸਵਾਮੀ ਨੇ ਆਪਣੇ ਕ੍ਰਿਕਟ ਕਰੀਅਰ ਦਾ ਆਖਰੀ ਮੈਚ 24 ਸਤੰਬਰ ਨੂੰ ਲਾਰਡਸ ਦੇ ਇਤਿਹਾਸਕ ਮੈਦਾਨ ’ਤੇ ਇੰਗਲੈਂਡ ਖਿਲਾਫ਼ ਖੇਡਿਆ ਸੀ। ਸੋਸ਼ਲ ਮੀਡੀਆ ’ਤੇ ਕਈ ਮਸ਼ਹੂਰ ਹਸਤੀਆਂ ਝੂਲਨ ਗੋਸਵਾਮੀ ਨੂੰ ਰਿਟਾਇਰਮੈਂਟ ਲੈਣ ਲਈ ਵਧਾਈਆਂ ਦੇ ਰਹੀਆਂ ਹਨ। ਇਸ ਦੌਰਾਨ ਚੱਕਦਾ ਐਕਸਪ੍ਰੈਸ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਝੂਲਨ ਗੋਸਵਾਮੀ ਨੂੰ ਵਧਾਈਆ ਦਿੰਦੇ ਹੋਏ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਝੂਲਨ ਗੋਸਵਾਮੀ ਸਾਂਝੀਆਂ ਕੀਤੀਆਂ ਹਨ। 

ਅਨੁਸ਼ਕਾ ਸ਼ਰਮਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਅਦਾਕਾਰਾ ਨੇ ਇਕ ਖ਼ਾਸ ਕੈਪਸ਼ਨ ਦਿੱਤੀ ਹੈ। ਜਿਸ ’ਚ ਅਦਾਕਾਰਾ ਨੇ ਲਿਖਿਆ ਹੈ ਕਿ ‘ਪ੍ਰੇਰਣਾ, ਇਕ ਲੀਜੈਂਡ, ਇਕ ਰੋਲ ਮਾਡਲ। ਇਤਿਹਾਸ ’ਚ ਤੁਹਾਡਾ ਨਾਮ ਅਮਰ ਰਹੇਗਾ। ਟੀਮ ਇੰਡੀਆ ਦੀ ਗੇਮ ਚੇਂਜਰ ਬਣਨ ਲਈ ਝੂਲਨ ਗੋਸਵਾਮੀ ਦਾ ਬਹੁਤ ਬਹੁਤ ਧੰਨਵਾਦ।

ਦੱਸ ਦੇਈਏ ਕਿ ਝੂਲਨ ਨੇ ਆਪਣੇ 20 ਸਾਲ ਦੇ ਕ੍ਰਿਕਟ ਕਰੀਅਰ ’ਚ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਸਨ। ਇਹੀ ਕਾਰਨ ਹੈ ਕਿ ਝੂਲਨ ਗੋਸਵਾਮੀ ਨੇ ਮਹਿਲਾ ਕ੍ਰਿਕਟ ’ਚ ਸਭ ਤੋਂ ਜ਼ਿਆਦਾ 353 ਵਿਕਟਾਂ ਅਤੇ ਵਨਡੇ ’ਚ 253 ਅੰਤਰਰਾਸ਼ਟਰੀ ਵਿਕਟਾਂ ਹਾਸਲ ਕੀਤੀਆਂ ਹਨ।

Add a Comment

Your email address will not be published. Required fields are marked *