ਮਰਹੂਮ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਹਵੇਲੀ ਪਹੁੰਚੇ ਪਾਲ ਸਿੰਘ ਸਮਾਓਂ

ਅੱਜ ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇ ਵਾਲਾ ਦਾ ਜਨਮ ਦਿਨ ਹੈ। ਸ਼ੁਭਦੀਪ ਸਿੰਘ ਸਿੱਧੂ (11 ਜੂਨ 1993 – 29 ਮਈ 2022) ਜਾਂ ਸਿੱਧੂ ਮੂਸੇ ਵਾਲਾ, ਇਕ ਪੰਜਾਬੀ ਗੀਤਕਾਰ ਤੇ ਗਾਇਕ ਸੀ। ਬਾਬਾ ਸ਼੍ਰੀ ਚੰਦ ਜੀ ਕਲਚਰ ਐਂਡ ਸੋਸ਼ਲ ਵੈੱਲਫੇਅਰ ਟਰੱਸਟ ਸਮਾਉਂ ਦੇ ਮੁਖੀ ਤੇ ਸਮਾਜ ਸੇਵਕ ਪਾਲ ਸਿੰਘ ਸਮਾਉਂ ਅੱਜ ਮੂਸਾ ਪਿੰਡ ਸਿੱਧੂ ਦੀ ਹਵੇਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਦੇ ਜਨਮਦਿਨ ਦਾ ਕੇਕ ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਨਾਲ ਕੱਟਿਆ।

ਇਸ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਪਾਲ ਸਿੰਘ ਸਮਾਉਂ ਨੇ ਲਿਖਿਆ- ”ਅੱਜ ਸ਼ੁੱਭਦੀਪ ਸਿੰਘ ਸਿੱਧੂ (ਮੂਸੇਵਾਲੇ) ਜੀ ਦੇ ਜਨਮਦਿਨ ਮੌਕੇ ਛੋਟੇ ਸਿੱਧੂ ਸਮੇਤ ਮਾਤਾ ਜੀ ਤੇ ਬਾਪੂ ਬਲਕੌਰ ਸਿੰਘ ਜੀ ਨਾਲ…ਬਹੁਤ-ਬਹੁਤ ਮੁਬਾਰਕਾਂ ਸਿੱਧੂ ਵੀਰੇ ਤੁਸੀ ਹਮੇਸ਼ਾ ਹੀ ਸਾਡੇ ‘ਚ ਹੋ।”

ਦੱਸ ਦਈਏ ਕਿ ਪੁੱਤ ਮੂਸੇ ਵਾਲਾ ਦੇ ਜਨਮਦਿਨ ਮੌਕੇ ਮਾਂ ਚਰਨ ਕੌਰ ਦੇ ਭਾਵੁਕ ਹੁੰਦਿਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ‘ਚ ਚਰਨ ਕੌਰ ਨੇ ਲਿਖਿਆ- ”ਸ਼ੁੱਭ ਪੁੱਤ 2 ਸਾਲ ਹੋ ਗਏ ਆ, ਮੈਂ ਤੁਹਾਨੂੰ ਆਪਣੀ ਬੁੱਕਲ ‘ਚ ਲੈ ਕੇ ਪਿਆਰ ਕਰਦਿਆਂ, ਜਨਮਦਿਨ ਦੀ ਵਧਾਈ ਨਹੀਂ ਦਿੱਤੀ। ਹਾਲਾਤ ਇਸ ਤਰ੍ਹਾਂ ਹੋ ਨਿਬੜਨਗੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਬੇਸ਼ੱਕ ਤੁਹਾਨੂੰ ਸਰੀਰਕ ਰੂਪ ‘ਚ ਵੇਖ ਨਹੀਂ ਸਕਦੀ ਹਾਂ ਪਰ ਮੈਂ ਮਨ ਦੀਆਂ ਅੱਖਾਂ ਨਾਲ ਤੁਹਾਨੂੰ ਹਰ ਸਮੇਂ ਵੇਖਦੀ ਹਾਂ ਅਤੇ ਤੁਹਾਡੇ ਨਿੱਕੇ ਵੀਰ ‘ਚ ਵੀ ਤੁਹਾਨੂੰ ਮਹਿਸੂਸ ਕਰਦੀ ਹਾਂ। ਬੇਟਾ ਅੱਜ ਤੁਹਾਡੇ ਜਨਮਦਿਨ ‘ਤੇ ਮੈਂ ਅਕਾਲ ਪੁਰਖ ਅੱਖੇ ਇਨਸਾਫ਼ ਦੀ ਸੁਣਵਾਈ ਜਲਦ ਹੋਵੇ ਇਹੀ ਅਰਦਾਸ ਕਰਦੀ ਹਾਂ।”

ਦੱਸਣਯੋਗ ਹੈ ਕਿ ਸਿੱਧੂ ਨੇ ਮੁੱਖ ਤੌਰ ’ਤੇ ਪੰਜਾਬੀ ਸੰਗੀਤ ਦੇ ਨਾਲ-ਨਾਲ ਪੰਜਾਬੀ ਸਿਨੇਮਾ ’ਚ ਵੀ ਕੰਮ ਕੀਤਾ। ਮੂਸੇ ਵਾਲਾ ਨੂੰ ਆਮ ਤੌਰ ’ਤੇ ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਿਆ ਜਾਂਦਾ ਹੈ ਤੇ ਕਈ ਉਸ ਨੂੰ ਸਭ ਤੋਂ ਮਹਾਨ ਤੇ ਸਭ ਤੋਂ ਵਿਵਾਦਪੂਰਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਦੇ ਹਨ। ਇਸ ਤੋਂ ਇਲਾਵਾ ਉਸ ਨੂੰ ਪੰਜਾਬੀ ਕਲਾਕਾਰਾਂ ਲਈ ਮੁੱਖ ਧਾਰਾ ਦੇ ਸੰਗੀਤ ਦੇ ਦਰਵਾਜ਼ੇ ਖੋਲ੍ਹਣ ’ਚ ਇਕ ਪ੍ਰਮੁੱਖ ਸ਼ਖ਼ਸੀਅਤ ਮੰਨਿਆ ਜਾਂਦਾ ਹੈ। ਸਿੱਧੂ ਨੂੰ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ। ਸਿੱਧੂ ਮੂਸੇ ਵਾਲਾ ਨੂੰ ਪੰਜਾਬੀ ਕਲਾਕਾਰਾਂ ਲਈ ਮੁੱਖ ਧਾਰਾ ਦੇ ਸੰਗੀਤ ਦੇ ਦਰਵਾਜ਼ੇ ਖੋਲ੍ਹਣ ’ਚ ਇਕ ਪ੍ਰਮੁੱਖ ਸ਼ਖ਼ਸੀਅਤ ਮੰਨਿਆ ਜਾਂਦਾ ਹੈ।

ਸਾਲ 2020 ’ਚ ਮੂਸੇ ਵਾਲਾ ਦਾ ਨਾਮ ‘ਦਿ ਗਾਰਡੀਅਨ’ ਅਮੰਗ 50 ਅੱਪ ਐਂਡ ਕਮਿੰਗ ਆਰਟਿਸਟਸ ’ਚ ਸ਼ਾਮਲ ਕੀਤਾ ਗਿਆ ਸੀ। ਉਹ ਵਾਇਰਲੈੱਸ ਫੈਸਟੀਵਲ ’ਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਤੇ ਭਾਰਤੀ ਗਾਇਕ ਵੀ ਬਣਿਆ ਤੇ ਬ੍ਰਿਟ ਏਸ਼ੀਆ ਟੀ. ਵੀ. ਮਿਊਜ਼ਿਕ ਐਵਾਰਡਜ਼ ’ਚ ਚਾਰ ਪੁਰਸਕਾਰ ਜਿੱਤੇ। ਮੂਸੇ ਵਾਲਾ ਆਪਣੇ ਟਰੈਕ ‘ਸੋ ਹਾਈ’ ਨਾਲ ਮੁੱਖ ਧਾਰਾ ਦੀ ਪ੍ਰਸਿੱਧੀ ਵੱਲ ਵਧਿਆ। 2018 ’ਚ ਉਸ ਨੇ ਆਪਣੀ ਪਹਿਲੀ ਐਲਬਮ ‘ਪੀ. ਬੀ. ਐਕਸ. 1’ ਰਿਲੀਜ਼ ਕੀਤੀ, ਜੋ ਬਿਲਬੋਰਡ ਕੈਨੇਡੀਅਨ ਐਲਬਮਸ ਚਾਰਟ ’ਚ 66ਵੇਂ ਨੰਬਰ ’ਤੇ ਸੀ। ਉਸ ਦੇ ਸਿੰਗਲ ‘47’ ਤੇ ‘ਮੇਰਾ ਨਾ’ ਨੂੰ ਯੂ. ਕੇ. ਸਿੰਗਲ ਚਾਰਟ ’ਤੇ ਦਰਜਾ ਦਿੱਤਾ ਗਿਆ ਸੀ।

Add a Comment

Your email address will not be published. Required fields are marked *