ਕੰਗਨਾ ਰਣੌਤ ਨੇ ਵੋਟ ਪਾਉਣ ਮਗਰੋਂ ਭਾਜਪਾ ਦੇ ਦਫ਼ਤਰ ‘ਚ ਪੂਜਾ ਕਰ ਕੀਤੀ ਜਿੱਤ ਲਈ ਅਰਦਾਸ

ਹਿਮਾਚਲ ਪ੍ਰਦੇਸ਼-  ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਅਤੇ ਆਖ਼ਰੀ ਪੜਾਅ ਤਹਿਤ ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ਅਤੇ 6 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਸੂਬੇ ਦੀਆਂ 4 ਲੋਕ ਸਭਾ ਸੀਟਆਂ ਲਈ 37 ਉਮੀਦਵਾਰ ਮੈਦਾਨ ਵਿਚ ਹਨ ਅਤੇ 6 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ 62 ਉਮੀਦਵਾਰ ਮੈਦਾਨ ਵਿਚ ਹਨ। ਸੂਬੇ ਵਿਚ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ ਅਤੇ ਇਹ ਸ਼ਾਮ 6 ਵਜੇ ਖ਼ਤਮ ਹੋਵੇਗੀ।

ਉਥੇ ਹੀ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਲੋਕ ਸਭਾ ਚੋਣਾਂ 2024 ਦੇ ਸੱਤਵੇਂ ਪੜਾਅ ਲਈ ਸੰਸਦੀ ਹਲਕੇ ਦੇ ਇੱਕ ਪੋਲਿੰਗ ਬੂਥ ‘ਤੇ ਆਪਣੀ ਵੋਟ ਪਾਈ। ਕੰਗਨਾ ਰਣੌਤ ਨੇ ਵੋਟ ਪਾਉਣ ਮਗਰੋਂ ਮੰਡੀ ਵਿਚ ਭਾਜਪਾ ਦਫ਼ਤਰ ਵਿਚ ਪ੍ਰਾਰਥਨਾ ਕੀਤੀ ਅਤੇ ਜਿੱਤ ਲਈ ਖ਼ਾਸ ਪੂਜਾ ਵੀ ਕੀਤੀ।

ਕੰਗਨਾ ਰਣੌਤ ਨੇ ਵੋਟ ਪਾਉਣ ਤੋਂ ਬਾਅਦ ਕਿਹਾ, ”ਮੈਂ ਹੁਣੇ ਆਪਣੀ ਵੋਟ ਪਾਈ ਹੈ। ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਉਹ ਲੋਕਤੰਤਰ ਦੇ ਤਿਉਹਾਰ ਵਿਚ ਹਿੱਸਾ ਲੈਣ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਹਿਮਾਚਲ ਪ੍ਰਦੇਸ਼ ਵਿਚ ਪੀ. ਐੱਮ. ਮੋਦੀ ਦੀ ਲਹਿਰ ਹੈ, ਮੈਨੂੰ ਉਮੀਦ ਹੈ ਕਿ ਮੰਡੀ ਦੇ ਲੋਕ ਮੈਨੂੰ ਆਸ਼ੀਰਵਾਦ ਦੇਣਗੇ ਅਤੇ ਅਸੀਂ ਸੂਬੇ ਦੀਆਂ ਸਾਰੀਆਂ 4 ਸੀਟਾਂ ਜਿੱਤਾਂਗੇ… ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ 400 ਨੂੰ ਪਾਰ ਕਰਨ ‘ਚ ਯੋਗਦਾਨ ਪਾਉਣਗੀਆਂ।”

ਕਾਂਗਰਸ ਨੇ ਵਿਕਰਮਾਦਿਤਿਆ ਸਿੰਘ ਨੂੰ ਮੰਡੀ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਹਿਮਾਚਲ ਪ੍ਰਦੇਸ਼ ਇਸ ਦੌਰ ‘ਚ ਕਈ ਵੱਡੇ ਦਿੱਗਜਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ। ਇਸ ਪੜਾਅ ‘ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਹਮੀਰਪੁਰ ਤੋਂ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਡਾਇਮੰਡ ਹਾਰਬਰ ਤੋਂ, ਲਾਲੂ ਪ੍ਰਸਾਦ ਦੀ ਬੇਟੀ ਮੀਸਾ ਭਾਰਤੀ ਪਾਟਲੀਪੁੱਤਰ ਤੋਂ ਅਤੇ ਅਦਾਕਾਰਾ ਕੰਗਨਾ ਰਣੌਤ ਮੰਡੀ ਸੀਟ ਤੋਂ ਚੋਣ ਲੜ ਰਹੇ ਹਨ। 

Add a Comment

Your email address will not be published. Required fields are marked *