ਸਾਊਥ ਸੁਪਰਸਟਾਰ ਨੇ ਸਟੇਜ ‘ਤੇ ਅਦਾਕਾਰਾ ਨੂੰ ਮਾਰਿਆ ਧੱਕਾ

ਮੁੰਬਈ : ਤੇਲਗੂ ਸੁਪਰਸਟਾਰ ਨੰਦਾਮੁਰੀ ਬਾਲਕ੍ਰਿਸ਼ਨ ਦਾ ਹਾਲ ਹੀ ‘ਚ ਇਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਅਦਾਕਾਰਾ ਅੰਜਿਲ ਨੂੰ ਸਟੇਜ ‘ਤੇ ਧੱਕਾ ਦਿੰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਟਰੋਲ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ ਵਾਇਰਲ ਹੋ ਰਹੇ ਇਸ ਵੀਡੀਓ ‘ਚ ਨੰਦਾਮੁਰੀ ਬਾਲਕ੍ਰਿਸ਼ਨ ਫ਼ਿਲਮ ‘ਗੈਂਗਸ ਆਫ ਗੋਦਾਵਰੀ’ ਦੇ ਪ੍ਰੋਗਰਾਮ ਦੌਰਾਨ ਸਟੇਜ ‘ਤੇ ਸੈਰ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸਟੇਜ ‘ਤੇ ਪਹਿਲਾਂ ਤੋਂ ਹੀ ਕਈ ਲੋਕ ਮੌਜੂਦ ਸਨ। ਅਭਿਨੇਤਰੀ ਅੰਜਲੀ ਵੀ ਉਥੇ ਹੀ ਮੌਜੂਦ ਸੀ। ਇਸ ਦੌਰਾਨ ਨੰਦਾਮੁਰੀ ਨੇ ਅੰਜਲੀ ਨੂੰ ਸਟੇਜ ‘ਤੇ ਕੁਝ ਜਗ੍ਹਾ ਬਣਾਉਣ ਲਈ ਕਹਿੰਦੇ ਹਨ। ਅੰਜਲੀ ਸਟੇਜ ਤੇ ਨੇਹਾ ਸ਼ੈੱਟੀ ਨਾਲ ਖੜ੍ਹ ਕੇ ਜਗ੍ਹਾ ਬਣਾ ਰਹੀ ਹੁੰਦੀ ਹੈ। ਦਰਅਸਲ, ਉਹ ਸਾੜ੍ਹੀ ਪਹਿਨਣ ਕਾਰਨ ਥੋੜ੍ਹਾ ਹੌਲੀ ਚੱਲ ਰਹੀ ਸੀ। ਫਿਰ ਨੰਦਾਮੁਰੀ ਬਾਲਕ੍ਰਿਸ਼ਨ ਨੇ ਉਸ ਨੂੰ ਧੱਕਾ ਦੇ ਦਿੱਤਾ।

ਦੱਸਣਯੋਗ ਹੈ ਕਿ ਨੰਦਾਮੁਰੀ ਦੇ ਇਸ ਤਰ੍ਹਾਂ ਅਚਾਨਕ ਧੱਕਾ ਦੇਣ ਕਾਰਨ ਉਸ ਦਾ ਸਾਰਾ ਸੰਤੁਲਨ ਵਿਗੜ ਜਾਂਦਾ ਹੈ। ਪਹਿਲਾਂ ਤਾਂ ਉਹ ਨੰਦਾਮੁਰੀ ਦੀ ਹਰਕਤ ਤੋਂ ਹੈਰਾਨ ਰਹਿ ਜਾਂਦੀ ਹੈ ਪਰ ਬਾਅਦ ‘ਚ ਉਹ ਉੱਚੀ-ਉੱਚੀ ਹੱਸਣ ਲੱਗਦੀ ਹੈ। ਬਾਅਦ ‘ਚ ਉਸ ਨੇ ਨੇਹਾ ਸ਼ੈੱਟੀ ਦਾ ਹੱਥ ਫੜ ਲਿਆ। ਉਸ ਸਮੇਂ ਵੀ ਜਦੋਂ ਨੰਦਾਮੁਰੀ ਦੋਹਾਂ ਨੂੰ ਕੁਝ ਕਹਿ ਰਹੇ ਸਨ ਤਾਂ ਅੰਜਲੀ ਉੱਚੀ-ਉੱਚੀ ਹੱਸ ਰਹੀ ਸੀ। 

Add a Comment

Your email address will not be published. Required fields are marked *