ਆਕਲੈਂਡ ਦਾ ਮਸ਼ਹੂਰ ਡਿਪਾਰਟਮੈਂਟ ਸਟੋਰ ਹੋਣ ਜਾ ਰਿਹਾ ਬੰਦ
May 29, 2024
![](http://mehakewattan.com/wp-content/uploads/2024/05/download.png)
ਆਕਲੈਂਡ- ਦਾ ਮਸ਼ਹੂਰ ਡਿਪਾਰਟਮੈਂਟ ਸਟੋਰ ਹੋਣ ਜਾ ਰਿਹਾ ਬੰਦ– ਆਪਣੇ ਸਟਾਫ ਨੂੰ ਦਿੱਤੇ ਪ੍ਰਪੋਜ਼ਲ ਵਿੱਚ Smith & Caughey’s ਨੇ ਸਾਫ ਕਰ ਦਿੱਤਾ ਹੈ ਕਿ ਸਟੋਰ 2025 ਦੀ ਸ਼ੁਰੂਆਤ ਵਿੱਚ ਬੰਦ ਹੋਣ ਜਾ ਰਿਹਾ ਹੈ। ਇਸ ਕਾਰਨ ਸਟੋਰ ਲਈ ਕੰਮ ਕਰਦੇ 250 ਕਰਮਚਾਰੀ ਪ੍ਰਭਾਵਿਤ ਹੋਣਗੇ। ਦੱਸਦੀਏ ਕਿ ਸਟੋਰ ਬੀਤੇ 144 ਸਾਲਾਂ ਤੋਂ ਕਾਰਜਸ਼ੀਲ ਹੈ ਤੇ ਆਪਣੇ ਇਤਿਹਾਸਿਕ ਪਿਛੋਕੜ ਲਈ ਵੀ ਆਕਲੈਂਡ ਵਾਸੀਆਂ ਲਈ ਕਾਫੀ ਅਹਿਮ ਸੀ। ਪਰ ਬੀਤੇ 5 ਸਾਲਾਂ ਤੋਂ 40% ਤੋਂ ਵਧੇਰੇ ਰੈਵੇਨਿਊ ਘੱਟਣ ਦੇ ਚਲਦਿਆਂ ਸਟੋਰ ਵਲੋਂ ਇਹ ਫੈਸਲਾ ਲਿਆ ਗਿਆ ਹੈ।
Smith & Caughey’s ਗ੍ਰਾਹਕਾਂ ਵਿੱਚ ਆਪਣੀਆਂ ਚੰਗੀਆਂ ਸੇਵਾਵਾਂ, ਵਧੀਆ ਉਤਪਾਦ, ਦੁਨੀਆਂ ਭਰ ਵਿੱਚ ਇਸ ਦੇ ਮਸ਼ਹੂਰ ਕ੍ਰਿਸਮਿਸ ਵਿੰਡੋਜ਼ ਲਈ ਜਾਣਿਆਂ ਜਾਂਦਾ ਸੀ। Smith & Caughey’s ਕੁਈਨਜ਼ ਸਟਰੀਟ ‘ਤੇ 1880 ਵਿੱਚ ਸ਼ੁਰੂ ਕੀਤਾ ਗਿਆ ਸੀ।