ਸੋਭਾ ਲਿਮਟਿਡ ਇਸ ਸਾਲ 2,000 ਕਰੋੜ ਰੁਪਏ ਦਾ ਰਾਈਟਸ ਇਸ਼ੂ ਲਿਆਉਣ ਦੀ ਤਿਆਰੀ

ਰੀਅਲ ਅਸਟੇਟ ਕੰਪਨੀ ਸੋਭਾ ਲਿਮਟਿਡ ਨੇ ਅਗਲੇ ਪੰਜ ਸਾਲਾਂ ’ਚ ਆਪਣੀ ਇਕੁਇਟੀ ਪੂੰਜੀ ਨੂੰ ਚੌਗੁਣਾ ਵਧਾ ਕੇ 10,000 ਕਰੋੜ ਰੁਪਏ ਕਰਨ ਦਾ ਟੀਚਾ ਰੱਖਿਆ ਹੈ ਅਤੇ ਮੌਜੂਦਾ ਵਿੱਤੀ ਸਾਲ ’ਚ ਲਗਭਗ 2,000 ਕਰੋੜ ਰੁਪਏ ਜੁਟਾਉਣ ਲਈ ਰਾਈਟਸ ਇਸ਼ੂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਦੁਬਈ ਸਥਿਤ ਸੋਭਾ ਗਰੁੱਪ ਦੀ ਕੰਪਨੀ ਸੋਭਾ ਲਿਮਿਟੇਡ ਦੇ ਬੋਰਡ ਆਫ ਡਾਇਰੈਕਟਰਜ਼ ਨੇ ਰਾਈਟਸ ਇਸ਼ੂ ਰਾਹੀਂ 2,000 ਕਰੋੜ ਰੁਪਏ ਜੁਟਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਕੰਪਨੀ ਦੇ ਚੇਅਰਮੈਨ ਰਵੀ ਮੈਨਨ ਨੇ ਹਾਲ ਹੀ ’ਚ ਦੁਬਈ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਕੰਪਨੀ ਦੀ ਇਕੁਇਟੀ ਵਧਾਉਣ ਦੀ ਯੋਜਨਾ ਦੇ ਹਿੱਸੇ ਵਜੋਂ ਰਾਈਟਸ ਇਸ਼ੂ ਲਿਆਉਣ ਜਾ ਰਹੇ ਹਨ। ਇਸ ਨਾਲ ਵਿਕਾਸ ਲਈ ਵਿੱਤ ਜੁਟਾਉਣ ’ਚ ਮਦਦ ਮਿਲੇਗੀ। ਕੰਪਨੀ ’ਚ 52 ਫੀਸਦੀ ਹਿੱਸੇਦਾਰੀ ਰੱਖਣ ਵਾਲੇ ਪ੍ਰਮੋਟਰ ਰਾਈਟਸ ਇਸ਼ੂ ’ਚ ਹਿੱਸਾ ਲੈਣਗੇ।

Add a Comment

Your email address will not be published. Required fields are marked *