ਸੁਪਰਸਟਾਰ ਸ਼ਾਹਰੁਖ ਖਾਨ ਨੇ KKR ਦੀ ਜਿੱਤ ‘ਤੇ ਮਨਾਈ ਖੁਸ਼ੀ

 ਸੁਪਰਸਟਾਰ ਸ਼ਾਹਰੁਖ ਖਾਨ ਬੀਤੇ ਦਿਨ ਆਪਣੇ ਪਰਿਵਾਰ ਨਾਲ ਆਈ.ਪੀ.ਐਲ 2024 ਦੇ ਫਾਈਨਲ ਵਿੱਚ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦਾ ਸਮਰਥਨ ਕਰਨ ਲਈ ਪਹੁੰਚੇ, ਜਿੱਥੇ ਕੇ.ਕੇ.ਆਰ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਬਹੁਤ ਆਸਾਨੀ ਨਾਲ ਹਰਾ ਦਿੱਤਾ। SRH ਨੂੰ ਹਰਾਉਣ ਤੋਂ ਬਾਅਦ ਸ਼ਾਹਰੁਖ ਖਾਨ ਖੁਸ਼ੀ ਨਾਲ ਉਛਲ ਪਏ ਅਤੇ ਆਪਣੀ ਟੀਮ ਦੀ ਜਿੱਤ ਦਾ ਜਸ਼ਨ ਮਨਾਉਂਦੇ ਦਿਸੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਗੌਰੀ ਖਾਨ ਵੀ ਪਤੀ ਦਾ ਸਮਰਥਨ ਕਰਦੀ ਨਜ਼ਰ ਆਈ।

ਆਈ.ਪੀ.ਐਲ 2024 ਵਿੱਚ ਕੇ.ਕੇ.ਆਰ ਦੀ ਜਿੱਤ ਤੋਂ ਬਾਅਦ ਸ਼ਾਹਰੁਖ ਅਤੇ ਗੌਰੀ ਦਾ ਖਾਸ ਪਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿੱਥੇ ਕਿੰਗ ਖਾਨ ਆਪਣੀ ਟੀਮ ਦੀ ਜਿੱਤ ਤੋਂ ਬਾਅਦ ਆਪਣੀ ਪਤਨੀ ਨੂੰ ਸਟੈਂਡ ਵਿੱਚ ਗਲੇ ਲਗਾਉਂਦੇ ਅਤੇ ਉਸ ਦੇ ਮੱਥੇ ਨੂੰ ਚੁੰਮਦੇ ਨਜ਼ਰ ਆਏ। ਜੋੜੀ ਦੇ ਇਸ ਖਾਸ ਪਲ ‘ਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਵੀਡੀਓ ਤੋਂ ਇਲਾਵਾ ਇਸ ਜੋੜੇ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ, ਜਿਸ ‘ਚ ਦੋਵੇਂ ਹੱਥਾਂ ‘ਚ IPL 2024 ਦੀ ਟਰਾਫੀ ਫੜੀ ਨਜ਼ਰ ਆ ਰਹੇ ਹਨ।

ਤਸਵੀਰਾਂ ‘ਚ ਸ਼ਾਹਰੁਖ ਪਤਨੀ ਗੌਰੀ, ਬੇਟੀ ਸੁਹਾਨਾ ਖਾਨ ਅਤੇ ਅਨਨਿਆ ਪਾਂਡੇ ਨਾਲ ਕ੍ਰਿਕਟ ਮੈਦਾਨ ‘ਤੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਟੀਮ ਕੇ.ਕੇ.ਆਰ ਨੇ 10 ਸਾਲ ਬਾਅਦ ਆਈ.ਪੀ.ਐੱਲ. ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੇ 2014 ਵਿੱਚ ਆਈ.ਪੀ.ਐਲ ਟਰਾਫੀ ਜਿੱਤੀ ਸੀ।

Add a Comment

Your email address will not be published. Required fields are marked *