ਪੰਜਾਬ ‘ਚ ਅੱਗ ਵਰ੍ਹਾਊ ਗਰਮੀ ਤੋਂ ਰਾਹਤ ਦਵਾਏਗਾ ਮੀਂਹ

ਚੰਡੀਗੜ੍ਹ: ਇਸ ਵੇਲੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਵਿਚ ਗਰਮੀ ਦੀ ਮਾਰ ਜਾਰੀ ਹੈ। ਦੇਸ਼ ਵਿਚ ਸੋਮਵਾਰ ਨੂੰ 17 ਥਾਵਾਂ ‘ਤੇ ਤਾਪਮਾਨ 48 ਡਿਗਰੀ ਸੈਲਸੀਅਸ ਤੋਂ ਵੀ ਪਾਰ ਪਹੁੰਚ ਗਿਆ। ਉੱਤਰ ਪੱਛਮੀ ਤੇ ਮੱਧ ਭਾਰਤ ਦੇ ਵੱਡੇ ਹਿੱਸੇ ਵਿਚ ਲਗਾਤਾਰ ਗਰਮੀ ਨਾਲ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਇਸ ਵਿਚਾਲੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਮੇਤ ਉੱਤਰ ਪੱਛਮੀ ਤੇ ਮੱਧ ਵਿਚ ਸਥਿਤ ਸੂਬਿਆਂ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। 

ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਦੇ ਮੁਖੀ ਮ੍ਰਿਤੂੰਜੇ ਮਹਾਪਾਤਰ ਨੇ ਕਿਹਾ ਕਿ ਪੱਛਮੀ ਗੜਬੜੀ ਅਤੇ ਅਰਬ ਸਾਗਰ ਤੋਂ ਨਮੀ ਆਉਣ ਕਾਰਨ ਤਿੰਨ ਦਿਨ ਬਾਅਦ ਗਰਮੀ ਤੋਂ ਥੋੜ੍ਹੀ ਰਾਹਤ ਮਿਲਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਪੱਛਮੀ ਗੜਬੜੀ ਅਤੇ ਅਰਬ ਸਾਗਰ ਤੋਂ ਨਮੀ ਆਉਣ ਕਾਰਨ ਦੇਸ਼ ਦੇ ਉੱਤਰ ਪੱਛਮੀ ਅਤੇ ਮੱਧ ਭਾਗਾਂ ਵਿਚ ਗਰਜ ਦੇ ਨਾਲ ਬਾਰਿਸ਼ ਹੋਣ ਅਤੇ ਪੱਛਮੀ ਹਿਮਾਲਯ ਖੇਤਰ ਖੇਤਰ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। 

ਕੌਮੀ ਰਾਜਧਾਨੀ ਵਿਚ ਤਪਦੀ ਗਰਮੀ ਦਾ ਪ੍ਰਕੋਪ ਜਾਰੀ ਹੈ ਅੱਤੇ ਇੱਥੇ ਦੇ ਕਈ ਇਲਾਕਿਆਂ ਵਿਚ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਲਈ ਸੋਮਵਾਰ ਨੂੰ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ ਤੇ ਅਗਲੇ ਤਿੰਨ ਦਿਨਾਂ ਤਕ ਅਜਿਹਾ ਹੀ ਰਹੇਗਾ। ਮ੍ਰਿਤੂਜੇ ਮਹਾਪਾਤਰ ਨੇ ਕਿਹਾ ਕਿ ਉੱਤਰ ਪੱਛਮੀ ਭਾਰਤ ਵਿਚ ਜੂਨ ਦੇ ਮਹੀਨੇ ਵਿਚ ਆਮ ਤੌਰ ‘ਤੇ ਤਿੰਨ ਦਿਨ ਲੂ ਚਲਦੀ ਚੱਲਦੀ ਹੈ, ਪਰ ਇਸ ਵਾਰ ਇਨ੍ਹਾਂ ਇਲਾਕਿਆਂ ਵਿਚ 2-4 ਦਿਨ ਜ਼ਿਆਦਾ ਅਜਿਹੀ ਸਥਿਤੀ ਬਣ ਸਕਦੀ ਹੈ ਮਤਬਲ ਇਨ੍ਹਾਂ ਇਲਾਕਿਆਂ ਵਿਚ 4 ਤੋਂ 6 ਦਿਨ ਭਿਅੰਕਰ ਲੂ ਚੱਲਣ ਦਾ ਅੰਦਾਜ਼ਾ ਹੈ। 

ਸੋਮਵਾਰ ਨੂੰ ਲੋਕਾਂ ਨੂੰ ਜਾਨਲੇਵਾ ਗਰਮੀ ਦਾ ਸਾਹਮਣਾ ਕਰਨਾ ਪਿਆ। 17 ਥਾਵਾਂ ‘ਤੇ ਤਾਪਮਾਨ 48 ਡਿਗਰੀ ਸੈਲਸੀਅਨ ਨੂੰ ਪਾਰ ਕਰ ਗਿਆ। ਰਾਜਸਥਾਨ ਦਾ ਫਲੌਦੀ 49.4 ਡਿਗਰੀ ਸੈਲਸੀਅਸ ਦੇ ਨਾਲ ਦੇਸ਼ ਦਾ ਸਭ ਤੋਂ ਗਰਮ ਸਥਾਨ ਰਿਹਾ। ਪੰਜਾਬ ਦੇ ਬਠਿੰਡਾ ਵਿਚ ਤਾਪਮਾਨ 48.4 ਡਿਗਰੀ, ਹਰਿਆਣਾ ਦੇ ਸਿਰਸਾ ਵਿਚ 48.4, ਦਿੱਲੀ ਦੇ ਮੁੰਗੇਸ਼ਪੁਰ ਵਿਚ 48.8, ਮੱਧ ਪ੍ਰਦੇਸ਼ ਦੇ ਨਿਵਾੜੀ ਵਿਚ 48.7 ਅਤੇ ਉੱਤਰ ਪ੍ਰਦੇਸ਼ ਦੇ ਝਾਂਸੀ ਵਿਚ 48.1 ਡਿਗਰੀ ਤਕ ਪਹੁੰਚ ਗਿਆ। ਇੱਥੇ ਤਕ ਕਿ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿਚ ਵੀ ਗਰਮੀ ਦਾ ਸਾਹਮਣਾ ਕਰਨਾ ਪਿਆ ਹੈ। ਊਨਾ ਵਿਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਰਿਹਾ, ਜਦਕਿ ਮੰਡੀ ਵਿਚ ਵੱਧ ਤੋਂ ਵੱਧ ਤਾਪਮਾਨ 39.4 ਡਿਗਰੀ ਦਰਜ ਕੀਤਾ ਗਿਆ। 

Add a Comment

Your email address will not be published. Required fields are marked *