ਇਹ ਅਦਾਕਾਰਾ ਹੋਈ 17 ਸਾਲ ਦੀ ਉਮਰ ‘ਚ ਕਾਸਟਿੰਗ ਕਾਊਚ ਦਾ ਸ਼ਿਕਾਰ
May 25, 2024
ਮੁੰਬਈ : ਜੂਹੀ ਪਰਮਾਰ ਟੀ.ਵੀ. ਦੀ ਮਸ਼ਹੂਰ ਅਦਾਕਾਰਾ ‘ਚੋਂ ਇਕ ਹੈ। ਅਦਾਕਾਰਾ ਨੇ ਸ਼ੋਅ ‘ਕੁਮਕੁਮ’ ਤੋਂ ਪਛਾਣ ਬਣਾਈ ਅਤੇ ਲੱਖਾਂ ਲੋਕਾਂ ਦੇ ਦਿਲਾਂ ‘ਚ ਅੱਜ ਵੀ ਰਾਜ ਕਰ ਰਹੀ ਹੈ। ਉਨ੍ਹਾਂ ਦਾ ਇਹ ਸ਼ੋਅ ਸੱਤ ਸਾਲਾਂ ਤੱਕ ਚੱਲਿਆ।ਉਸ ਨੇ ਸਲਮਾਨ ਖਾਨ ਦੇ ਰਿਐਲਟੀ ਸ਼ੋਅ ‘ਬਿਗ ਬੌਸ 5’ ਵਿੱਚ ਵੀ ਹਿੱਸਾ ਲਿਆ ਅਤੇ ਉਸ ਸੀਜ਼ਨ ‘ਚ ਅਦਾਕਾਰਾ ਜੇਤੂ ਰਹੀ।
ਦੱਸ ਦਈਏ ਕਿ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਜੂਹੀ ਪਰਮਾਰ ਨੇ ਖੁੱਲਾਸਾ ਕੀਤਾ ਕਿ ਉਹ 17 ਸਾਲ ਦੀ ਉਮਰ ‘ਚ ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਹੈ। ਉਸ ਨੇ ਕਿਹਾ ਕਿ ਇੱਕ ਮਿਊਜ਼ਿਕ ਐਲੂਬਮ ਸ਼ੂਟ ਕਰਨ ਲਈ ਟੂ-ਪੀਸ ਬਿਕਨੀ ਪਹਿਨਣ ਲਈ ਕਿਹਾ ਗਿਆ ਪਰ ਮੈਂ ਮਨਾਂ ਕਰ ਦਿੱਤਾ। ਦੱਸਣਯੋਗ ਹੈ ਕਿ ਜੂਹੀ ਉਸ ਸਮੇਂ ਡਰੀ ਨਹੀਂ ਅਤੇ ਉਸ ਨੇ ਹਿੰਮਤ ਨਾਲ ਉਸ ਚੈਨਲ ਨੂੰ ਜਵਾਬ ਦਿੱਤਾ ਅਤੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਜੂਹੀ ਨੇ ਜਵਾਬ ਦਿੱਤਾ ਕਿ ਉਸ ਨੂੰ ਕੋਈ ਵੀ ਸਮਝੌਤਾ ਨਹੀਂ ਕਰੇਗੀ ਅਤੇ ਇਸ ਤੋਂ ਬਾਅਦ ਅਦਾਕਾਰਾ ਘਰ ਆ ਗਈ। ਉਸ ਨੂੰ ਆਖ਼ਰੀ ਵਾਰ ‘ਇਹ ਮੇਰੀ ਫੈਮਿਲੀ’ ‘ਚ ਦੇਖਿਆ ਗਿਆ ਹੈ।