ਅਮਰਿੰਦਰ ਗਿੱਲ ਦੀ ਐਲਬਮ ‘ਜੁਦਾ 3’ ਦੇ 2 ਗੀਤ ਰਿਲੀਜ਼

 ਜੇਕਰ ਤੁਹਾਨੂੰ ਪੁੱਛੀਏ ਕਿ ਪੰਜਾਬੀ ਇੰਡਸਟਰੀ ਦਾ ਉਹ ਕਿਹੜਾ ਸਿਤਾਰਾ ਹੈ, ਜਿਸ ਨੂੰ ਲੋਕਾਂ ਵਲੋਂ ਹਮੇਸ਼ਾ ਪਿਆਰ ਦਿੱਤਾ ਜਾਂਦਾ ਹੈ ਤਾਂ ਤੁਹਾਡੀ ਜ਼ੁਬਾਨ ‘ਤੇ ਵੀ ਅਮਰਿੰਦਰ ਗਿੱਲ ਦਾ ਨਾਂ ਹੀ ਆਵੇਗਾ। ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੀ ਐਲਬਮ ‘ਜੁਦਾ 3’ ਚੈਪਟਰ 2 ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ, ਜੋ ਕਿ ਸੁਣਨ ‘ਚ ਬਹੁਤ ਹੀ ਚੰਗਾ ਲੱਗ ਰਿਹਾ ਹੈ। ਇਸ ਗੀਤ ਦੇ ਬੋਲ ਰਾਜ ਰਣਯੋਧ ਨੇ ਲਿਖੇ ਹਨ, ਜਿਸ ਦਾ ਮਿਊਜ਼ਿਕ ਡਾ. ਜਿਊਸ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਪ੍ਰੋਡਿਊਸ ਕਾਰਜ ਗਿੱਲ ਨੇ ਕੀਤਾ ਹੈ। 

ਇਸ ਤੋਂ ਇਲਾਵਾ ਅਮਰਿੰਦਰ ਗਿੱਲ ਨੇ ‘ਜੁਦਾ 3’ ਦਾ ਦੂਜਾ ਗੀਤ ‘That Girl’ ਵੀ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਅਮਰਿੰਦਰ ਗਿੱਲ ਖ਼ੁਦ ਮਾਡਲ ਨਾਲ ਫੀਚਰ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ਦੇ ਬੋਲ ਰਾਜ ਰਣਯੋਧ ਨੇ ਲਿਖੇ ਹਨ, ਜਿਸ ਦਾ ਸੰਗੀਤ Dr Zeus ਨੇ ਦਿੱਤਾ ਹੈ। ਇਨ੍ਹਾਂ ਦੋਵਾਂ ਗੀਤਾਂ ਨੂੰ ਅਮਰਿੰਦਰ ਗਿੱਲ ਨੇ ਆਪਣੇ ਯੂਟਿਊਬ ਚੈਨਲ ‘Rhythm Boyz’ਰਿਲੀਜ਼ ਕੀਤੇ ਗਏ ਹਨ।

ਹਮੇਸ਼ਾ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਅਮਰਿੰਦਰ ਗਿੱਲ ਚੰਗੇ ਗਾਇਕ ਤੇ ਅਦਾਕਾਰ ਹੋਣ ਦੇ ਨਾਲ-ਨਾਲ ਫ਼ਿਲਮ ਨਿਰਮਾਤਾ ਵੀ ਹਨ। ਅਮਰਿੰਦਰ ਨੇ ਕਈ ਐਵਾਰਡ ਵੀ ਆਪਣੀ ਝੋਲੀ ਪਵਾਏ ਹਨ। ਅਮਰਿੰਦਰ ਨੇ ਆਪਣਾ ਪਹਿਲਾ ਗੀਤ ਜਲੰਧਰ ਦੂਰਦਰਸ਼ਨ ਪ੍ਰੋਗਰਾਮ ‘ਕਾਲਾ ਡੋਰੀਆ’ ਲਈ ਰਿਕਾਰਡ ਕੀਤਾ ਸੀ। ਅਮਰਿੰਦਰ ਗਿੱਲ ਨੇ ਹੁਣ ਤੱਕ ‘ਅੰਗਰੇਜ਼’, ‘ਚੱਲ ਮੇਰਾ ਪੁੱਤ’, ‘ਲਾਹੌਰੀਏ’, ‘ਲਵ ਪੰਜਾਬ’, ‘ਅਸ਼ਕੇ’ ਵਰਗੀਆਂ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ ਤੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। 

Add a Comment

Your email address will not be published. Required fields are marked *