NSW ‘ਚ ਘਰੇਲੂ ਹਿੰਸਾ ਦੀ ਕਾਰਵਾਈ ‘ਚ 500 ਤੋਂ ਵੱਧ ਗ੍ਰਿਫ਼ਤਾਰ

ਸਿਡਨੀ- ਆਸਟ੍ਰੇਲੀਆ ਵਿਖੇ ਨਿਊ ਸਾਊਥ ਵੇਲਜ਼ (NSW) ਵਿੱਚ ਘਰੇਲੂ ਹਿੰਸਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਚਾਰ ਦਿਨਾਂ ਦੀ ਕਾਰਵਾਈ ਦੌਰਾਨ 550 ਤੋਂ ਵੱਧ ਲੋਕਾਂ ਨੂੰ ਚਾਰਜ ਕੀਤਾ ਗਿਆ। ਓਪਰੇਸ਼ਨ ਅਮਰੋਕ VI ਪਿਛਲੇ ਬੁੱਧਵਾਰ ਤੋਂ ਸ਼ਨੀਵਾਰ ਤੱਕ ਚੱਲਿਆ, ਜਿਸ ਦੌਰਾਨ ਪੁਲਸ ਨੇ 554 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਕੁੱਲ 1070 ਦੋਸ਼ ਲਗਾਏ। ਇਨ੍ਹਾਂ ਗ੍ਰਿਫਤਾਰੀਆਂ ਵਿੱਚੋਂ 226 ਪੁਲਸ ਨੂੰ ਘਰੇਲੂ ਹਿੰਸਾ ਦੇ ਗੰਭੀਰ ਅਪਰਾਧਾਂ ਲਈ ਲੋੜੀਂਦੇ ਸਨ।

ਪੁਲਸ ਮੰਤਰੀ ਯਾਸਮੀਨ ਕੈਟਲੇ ਨੇ ਕਿਹਾ, “ਜੋ ਕੋਈ ਵੀ ਇਸ ਘਿਨਾਉਣੇ ਅਪਰਾਧ ਨੂੰ ਕਰਦਾ ਹੈ, ਉਹ ਸਜ਼ਾ ਦਾ ਹੱਕਦਾਰ ਹੈ।” ਯਾਸਮੀਨ ਮੁਤਾਬਕ ਆਪਰੇਸ਼ਨ ਅਮਰੋਕ ਪੁਲਸ ਦੀ ਪ੍ਰਤੀਕਿਰਿਆ ਦਾ ਸਿਰਫ਼ ਇੱਕ ਹਿੱਸਾ ਹੈ। ਪਿਛਲੇ ਸਾਲ ਘਰੇਲੂ ਹਿੰਸਾ ਨਾਲ ਸਬੰਧਤ ਮਾਮਲਿਆਂ ਲਈ NSWPF ਨੂੰ ਸਹਾਇਤਾ ਲਈ ਲਗਭਗ 150,000 ਕਾਲਾਂ ਕੀਤੀਆਂ ਗਈਆਂ ਸਨ। ਇਹ ਸਥਿਤੀ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਇੱਕ 53 ਸਾਲਾ ਵਿਅਕਤੀ ਸ਼ਾਮਲ ਹੈ ਜਿਸਨੇ ਕੇਂਪਸੀ ਵਿੱਚ ਇੱਕ ਔਰਤ ਨੂੰ ਕਥਿਤ ਤੌਰ ‘ਤੇ ਨਕਲੀ ਬੰਦੂਕ ਨਾਲ ਧਮਕਾਇਆ ਸੀ ਅਤੇ ਇੱਕ 16 ਸਾਲਾ ਕੁੜੀ ਜਿਸ ਨੇ ਲਿਵਰਪੂਲ, ਸਿਡਨੀ ਵਿੱਚ ਕਥਿਤ ਤੌਰ ‘ਤੇ ਦੋ ਲੋਕਾਂ ‘ਤੇ ਹਮਲਾ ਕੀਤਾ ਸੀ।

ਇੱਕ ਕਥਿਤ ਹਮਲੇ ਲਈ ਕੁਈਨਜ਼ਲੈਂਡ ਤੋਂ ਇੱਕ ਆਦਮੀ ਦੀ ਵੀ ਹਵਾਲਗੀ ਕੀਤੀ ਜਾਵੇਗਾੀ, ਜਿਸ ਵਿਚ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਸਿਡਨੀ ਔਰਤ ਨੂੰ ਟੁੱਟੀਆਂ ਪਸਲੀਆਂ, ਚਿਹਰੇ ਦੀਆਂ ਸੱਟਾਂ ਨਾਲ ਪਾਇਆ ਗਿਆ ਸੀ। ਡਿਪਟੀ ਕਮਿਸ਼ਨਰ ਪੀਟਰ ਥਰਟੇਲ ਨੇ ਕਿਹਾ, “ਇਹ ਅਮਰੋਕ VI ਨਤੀਜੇ ਅਪਰਾਧੀਆਂ ਅਤੇ ਵੱਡੇ ਪੱਧਰ ‘ਤੇ ਭਾਈਚਾਰੇ ਨੂੰ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੰਦੇ ਹਨ ਕਿ ਅਸੀਂ ਕਿਸੇ ਵੀ ਰੂਪ ਵਿੱਚ ਘਰੇਲੂ ਅਤੇ ਪਰਿਵਾਰਕ ਹਿੰਸਾ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਸਾਡੇ ਯਤਨ ਜਾਰੀ ਰਹਿਣਗੇ।”

Add a Comment

Your email address will not be published. Required fields are marked *