ਡਿਪਰੈਸ਼ਨ ਕਾਰਨ ਸਾਊਥ ਦੇ ਮਸ਼ਹੂਰ ਐਕਟਰ ਨੇ ਕੀਤੀ ਖੁਦਕੁਸ਼ੀ
![](http://mehakewattan.com/wp-content/uploads/2024/05/2024_5image_17_44_196341470death1-ll.jpg)
ਮੁੰਬਈ : ਇਸ ਵੇਲੇ ਦੀ ਵੱਡੀ ਖ਼ਬਰ ਸਾਊਥ ਫ਼ਿਲਮ ਇੰਡਸਟਰੀ ਤੋਂ ਆ ਰਹੀ ਹੈ ਕਿ ਅਭਿਨੇਤਾ ਚੰਦਰਕਾਂਤ ਨੇ ਖ਼ੁਦਕੁਸ਼ੀ ਕਰ ਲਈ ਹੈ। ਕੁਝ ਦਿਨ ਪਹਿਲਾਂ ਹੀ ਸਾਊਥ ਇੰਡਸਟਰੀ ਤੋਂ ਇੱਕ ਖ਼ਬਰ ਆਈ ਸੀ, ਜਿਸ ‘ਚ ਅਦਾਕਾਰਾ ਪਵਿੱਤਰ ਜੈਰਾਮ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਅਭਿਨੇਤਰੀ ਪਵਿੱਤਰਾ ਜੈਰਾਮ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਭੈਣ ਅਤੇ ਅਭਿਨੇਤਾ ਚੰਦਰਕਾਂਤ ਗੰਭੀਰ ਜ਼ਖਮੀ ਹੋ ਗਏ ਸਨ। ਦੱਖਣੀ ਅਦਾਕਾਰ ਚੰਦਰਕਾਂਤ ਅਭਿਨੇਤਰੀ ਦਾ ਕਰੀਬੀ ਦੋਸਤ ਸੀ ਅਤੇ ਜੈਰਾਮ ਦੀ ਮੌਤ ਤੋਂ ਬਾਅਦ ਪਵਿੱਤਰਾ ਉਦਾਸ ਮਹਿਸੂਸ ਕਰਨ ਲੱਗ ਪਈ ਸੀ। ਜਿਵੇਂ ਹੀ ਅਭਿਨੇਤਾ ਚੰਦਰਕਾਂਤ ਦੀ ਖੁਦਕੁਸ਼ੀ ਦੀ ਖ਼ਬਰ ਆਈ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਕਾਫ਼ੀ ਸਦਮੇ ‘ਚ ਹਨ। ਅਦਾਕਾਰ ਦੇ ਪ੍ਰਸ਼ੰਸਕਾਂ ਅਤੇ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ANI ਦੇ ਅਧਿਕਾਰਤ X ਹੈਂਡਲ ਤੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਦੇ ਕੈਪਸ਼ਨ ‘ਚ ਲਿਖਿਆ ਹੈ, ‘ਤੇਲੁਗੂ ਅਭਿਨੇਤਾ ਚੰਦਰਕਾਂਤ ਦੀ ਆਤਮਹੱਤਿਆ ਕਰਕੇ ਮੌਤ ਹੋ ਗਈ, ਕੁਝ ਦਿਨ ਪਹਿਲਾਂ ਉਸ ਦੀ ਸਹਿ-ਕਲਾਕਾਰ ਪਵਿੱਤਰ ਜੈਰਾਮ ਦੀ ਕਾਰ ਹਾਦਸੇ ‘ਚ ਮੌਤ ਹੋਈ ਸੀ।’ ਇਸ ਪੋਸਟ ‘ਚ ਅਭਿਨੇਤਾ ਚੰਦਰਕਾਂਤ ਅਤੇ ਅਦਾਕਾਰਾ ਪਵਿੱਤਰ ਜੈਰਾਮ ਦੀ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ।
ਦੱਸਣਯੋਗ ਹੈ ਕਿ 12 ਮਈ ਨੂੰ ਸਾਊਥ ਇੰਡਸਟਰੀ ਤੋਂ ਇੱਕ ਖ਼ਬਰ ਆਈ ਸੀ, ਜਿਸ ‘ਚ ਦੱਸਿਆ ਗਿਆ ਸੀ ਕਿ ਅਦਾਕਾਰਾ ਪਵਿੱਤਰ ਜੈਰਾਮ ਦੀ ਇੱਕ ਕਾਰ ਹਾਦਸੇ ‘ਚ ਮੌਤ ਹੋ ਗਈ ਹੈ। ਇਸ ਹਾਦਸੇ ‘ਚ ਉਨ੍ਹਾਂ ਦੀ ਭੈਣ ਅਤੇ ਸਾਊਥ ਐਕਟਰ ਚੰਦਰਕਾਂਤ ਜ਼ਖਮੀ ਹੋ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਪਵਿੱਤਰ ਜੈਰਾਮ ਦੀ ਮੌਤ ਤੋਂ ਬਾਅਦ ਅਦਾਕਾਰ ਚੰਦਰਕਾਂਤ ਜ਼ਖਮੀ ਹਾਲਤ ‘ਚ ਰੋਂਦੇ ਰਹੇ। ਉਨ੍ਹਾਂ ਦੇ ਦੋਸਤਾਂ ਨੇ ਦੱਸਿਆ ਕਿ ਪਵਿੱਤਰ ਜੈਰਾਮ ਦੇ ਦੇਹਾਂਤ ਨਾਲ ਉਨ੍ਹਾਂ ਨੂੰ ਗਹਿਰਾ ਸਦਮਾ ਲੱਗਾ ਸੀ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)