ਬਲੈਨਹੇਮ ਵਿਖੇ ਖਰਗੋਸ਼ਾਂ ਦੀ ਗਿਣਤੀ ਘਟਾਉਣ ਲਈ ਸ਼ਿਕਾਰ ਹੋਇਆ ਸ਼ੁਰੂ

ਆਕਲੈਂਡ – ਮਾਰਲਬੋਰੋ ਡਿਸਟ੍ਰੀਕਟ ਕਾਉਂਸਲ ਨੇ ਇਲਾਕੇ ਵਿੱਚ ਵਧੇ ਲੋੜ ਤੋਂ ਵੱਧ ਖਰਗੋਸ਼ਾਂ ਦੀ ਗਿਣਤੀ ਨੂੰ ਕਾਬੂ ਕਰਨ ਲਈ ਇਨ੍ਹਾਂ ਦੀ ਗਿਣਤੀ ਕਾਬੂ ਵਿੱਚ ਕਰਨ ਦੀ ਯੋਜਨਾ ਬਣਾਈ ਹੈ, ਯੋਜਨਾ ਤਹਿਤ ਇਨ੍ਹਾਂ ਦਾ ਸ਼ਿਕਾਰ ਕਰਕੇ ਜਾਂ ਇਨ੍ਹਾਂ ਨੂੰ ਜਹਿਰ ਦੇਕੇ ਮਾਰਿਆ ਜਾ ਸਕੇਗਾ। ਦਰਅਸਲ ਇਨ੍ਹਾਂ ਖਰਗੋਸ਼ਾਂ ਦੀ ਗਿਣਤੀ ਵਧਣ ਕਾਰਨ ਟੇਲਰ ਰੀਵਰ ਦੇ ਸਟੋਪਬੈਂਕਸ ਨੂੰ ਕਾਫੀ ਨੁਕਸਾਨ ਪੁੱਜ ਰਿਹਾ ਹੈ ਤੇ ਇਹ ਸਟੋਪਬੈਂਕ ਨਦੀਆਂ ਨੂੰ ਕਿਨਾਰਿਆਂ ਵਿੱਚ ਰੱਖਣ ਅਤੇ ਹੜ੍ਹਾਂ ਵਿੱਚ ਨਦੀਆਂ ਦਾ ਪਾਣੀ ਬਾਹਰ ਆਉਣ ਤੋਂ ਰੋਕਦੇ ਹਨ। ਅਜਿਹੇ ਵਿੱਚ ਵੱਡਾ ਖਤਰਾ ਬਣੇ ਇਨ੍ਹਾਂ ਖਰਗੋਸ਼ਾਂ ਨੂੰ ਮਾਰਨ ਦੀ ਯੋਜਨਾ ਬਣਾਈ ਗਈ ਹੈ।

Add a Comment

Your email address will not be published. Required fields are marked *